ਮਹਾਰਾਸ਼ਟਰ : ਚੀਨ ਦੀ ਕੰਪਨੀ ਦੇ 7 ਕਾਮੇ ਨਿਕਲੇ ਕੋਰੋਨਾ ਪਾਜ਼ੇਟਿਵ

06/18/2020 4:03:06 PM

ਪੁਣੇ- ਮਹਾਰਾਸ਼ਟਰ ਦੇ ਚਾਕਨ ਨਗਰ 'ਚ ਸਥਿਤ ਇਕ ਚੀਨੀ ਕੰਪਨੀ ਦੇ 7 ਕਾਮਿਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤਾਂ 'ਚ ਚੀਨ ਦਾ ਇਕ ਨਾਗਰਿਕ ਵੀ ਸ਼ਾਮਲ ਹੈ। ਖੇਡ ਤਹਿਸੀਲ ਦੇ ਸਿਹਤ ਅਧਿਕਾਰੀ ਡਾ. ਬਲੀਰਾਮ ਗਡਾਵੇ ਨੇ ਦੱਸਿਆ ਕਿ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ ਚੀਨ ਦੇ 9 ਨਾਗਰਿਕਾਂ ਸਮੇਤ 130 ਕਾਮਿਆਂ ਨੂੰ ਏਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਚੀਨ ਦੀ ਇਕ ਕੰਪਨੀ ਦੇ ਕਾਮੇ ਹਨ।

ਇਹ ਕੰਪਨੀ ਮਸ਼ੀਨਰੀ ਅਤੇ ਖਨਨ ਯੰਤਰ ਬਣਾਉਂਦੀ ਹੈ ਅਤੇ ਚਾਕਨ 'ਚ ਇਸ ਦੀ ਇਕ ਇਕਾਈ ਹੈ। ਉਨ੍ਹਾਂ ਨੇ ਕਿਹਾ,''ਪਿਛਲੇ ਹਫ਼ਤੇ ਇਕ ਕਾਮੇ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਅਸੀਂ ਉਸ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਇਕ ਚੀਨੀ ਨਾਗਰਿਕ ਸਮੇਤ 6 ਵਿਅਕਤੀ ਇਨਫੈਕਟਡ ਪਾਏ ਗਏ।'' ਅਧਿਕਾਰੀ ਨੇ ਦੱਸਿਆ ਕਿ ਪੀੜਤ ਕਾਮਿਆਂ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਚੀਨੀ ਅਧਿਕਾਰੀ ਲਾਕਡਾਊਨ (ਤਾਲਾਬੰਦੀ) ਲੱਗਣ ਤੋਂ ਪਹਿਲਾਂ ਚਾਕਨ ਯੰਤਰ ਆਏ ਸਨ ਅਤੇ ਫਿਰ ਇੱਥੇ ਫੱਸ ਗਏ ਸਨ।


DIsha

Content Editor

Related News