ਮਹਾਰਾਸ਼ਟਰ ''ਚ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ

8/7/2020 4:04:57 PM

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਂਵ ਤਾਲੁਕਾ 'ਚ ਦੇਰ ਰਾਤ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਮਾਮਲੇ ਦਾ ਖੁਲਾਸਾ ਸ਼ੁੱਕਰਵਾਰ ਸਵੇਰੇ ਹੋਇਆ। ਚਾਰਾਂ ਦੀਆਂ ਲਾਸ਼ਾਂ ਮੰਜਿਆਂ 'ਤੇ ਪਈਆਂ ਹੋਈਆਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਦੇਰ ਰਾਤ ਹੋਈ। ਗੁਆਂਢੀਆਂ ਨੇ ਉਨ੍ਹਾਂ ਦੇ ਘਰੋਂ ਨਿਕਲਦੇ ਖੂਨ ਨੂੰ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ 35 ਸਾਲਾ ਸਮਾਧਾਨ ਅੰਨਾ ਚੌਹਾਨ, ਉਨ੍ਹਾਂ ਦੀ 26 ਸਾਲਾ ਪਤਨੀ ਭਾਰਤਾਬਾਈ ਅਤੇ 6 ਤੇ 4 ਸਾਲ ਦੇ 2 ਬੱਚੇ ਸੋਮਵਾਰ ਤੜਕੇ ਘਰ 'ਚ ਖੂਨ ਨਾਲ ਲੱਥਪੱਥ ਮਿਲੇ। ਚੌਹਾਨ ਆਟੋ ਰਿਕਸ਼ਾ ਚਲਾਉਂਦਾ ਸੀ ਅਤੇ ਉਸ ਦੀ ਪਤਨੀ ਮਜ਼ਦੂਰੀ ਕਰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਸਾਰਿਆਂ ਦੀਆਂ ਗਲਾ ਕੱਟ ਕੇ ਹੱਤਿਆ ਕੀਤੀ ਗਈ ਹੈ। ਇਸ ਸੰਬੰਧ 'ਚ ਜਾਂਚ ਕੀਤੀ ਜਾ ਰਹੀ ਹੈ।


DIsha

Content Editor DIsha