ਮਹਾਰਾਸ਼ਟਰ 'ਚ ਇਮਾਰਤ ਹਾਦਸਾ; 18 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਸ਼ਖ਼ਸ, ਤਲਾਸ਼ੀ ਮੁਹਿੰਮ ਜਾਰੀ

Sunday, Apr 30, 2023 - 11:22 AM (IST)

ਮਹਾਰਾਸ਼ਟਰ 'ਚ ਇਮਾਰਤ ਹਾਦਸਾ; 18 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਸ਼ਖ਼ਸ, ਤਲਾਸ਼ੀ ਮੁਹਿੰਮ ਜਾਰੀ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿਚ ਦੋ ਮੰਜ਼ਿਲਾ ਇਮਾਰਤ ਡਿੱਗਣ ਦੇ 18 ਘੰਟੇ ਬਾਅਦ ਐਤਵਾਰ ਸਵੇਰੇ 38 ਸਾਲਾ ਇਕ ਸ਼ਖ਼ਸ ਨੂੰ ਮਲਬੇ 'ਚੋਂ ਜ਼ਿੰਦਾ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਵਲਪਾੜਾ ਸਥਿਤ ਵਰਧਮਾਨ ਕਪਾਊਂਡ 'ਚ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਇਮਾਰਤ ਢਹਿ ਗਈ, ਜਿਸ ਦੇ ਮਲਬੇ 'ਚੋਂ ਹੁਣ ਵੀ 9 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਖੋਜ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਚ ਹੁਣ ਤਕ 11 ਲੋਕਾਂ ਦੀ ਮੌਤ, ਰਾਹਤ ਕਾਰਜ ਅਜੇ ਵੀ ਜਾਰੀ

PunjabKesari

ਨਾਰਪੋਲੀ ਥਾਣੇ ਦੇ ਸੀਨੀਅਰ ਪੁਲਸ ਅਧਿਕਾਰੀ ਮਦਨ ਬੱਲਾਲ ਨੇ ਦੱਸਿਆ ਕਿ ਸੁਨੀਲ ਪੀਸਾ ਨਾਂ ਦਾ ਇਕ ਵਿਅਕਤੀ ਐਤਵਾਰ ਸਵੇਰੇ ਕਰੀਬ 8 ਵਜੇ ਮਲਬੇ ਹੇਠੋਂ ਕੱਢਿਆ ਗਿਆ ਅਤੇ ਉਸ ਨੂੰ ਭਿਵੰਡੀ ਦੇ ਇੰਦਰਾ ਗਾਂਧੀ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਘਟਨਾ 'ਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਘਟਨਾ ਨੂੰ ਅਤਿਅੰਤ ਦੁਖਦਾਈ ਦੱਸਿਆ ਅਤੇ ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਭਿਵੰਡੀ ਹਸਪਤਾਲ 'ਚ ਦਾਖ਼ਲ ਜ਼ਖ਼ਮੀਆਂ ਨੂੰ ਮਿਲਣ ਮਗਰੋਂ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਦਕਿ ਜ਼ਖ਼ਮੀਆਂ ਦਾ ਇਲਾਜ ਦਾ ਖ਼ਰਚਾ ਸੂਬਾ ਸਰਕਾਰ ਖਰਚ ਕਰੇਗੀ। 

ਇਹ ਵੀ ਪੜ੍ਹੋ- ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

PunjabKesari

ਠਾਣੇ ਮਿਉਂਸਪਲ ਕਾਰਪੋਰੇਸ਼ਨ (ਟੀ.ਐਮ.ਸੀ) ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਅਵਿਨਾਸ਼ ਸਾਵੰਤ ਨੇ ਕਿਹਾ ਕਿ ਇਮਾਰਤ ਦੀ ਹੇਠਲੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ 'ਤੇ ਗੋਦਾਮ ਸਨ, ਜਦੋਂ ਕਿ ਚਾਰ ਪਰਿਵਾਰ ਉਪਰਲੀ ਮੰਜ਼ਿਲ 'ਤੇ ਰਹਿੰਦੇ ਸਨ। ਇਮਾਰਤ ਡਿੱਗਣ ਸਮੇਂ ਕੁਝ ਮਜ਼ਦੂਰ ਹੇਠਲੀ ਮੰਜ਼ਿਲ 'ਤੇ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਗੋਦਾਮ ਵਿਚ ਸਾਮਾਨ ਲੈ ਕੇ ਉਥੋਂ ਲਿਜਾਣ ਲਈ ਆਏ ਇਕ ਕੰਟੇਨਰ ਅਤੇ ਦੋ ਟੈਂਪੂ ਵੀ ਮਲਬੇ ਵਿਚ ਦੱਬੇ ਗਏ।

ਇਹ ਵੀ ਪੜ੍ਹੋ- ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ

PunjabKesari


author

Tanu

Content Editor

Related News