ਅਜੀਤ ਪਵਾਰ ਦੇ ਦਿਹਾਂਤ ਮਗਰੋਂ ਮਹਾਰਾਸ਼ਟਰ 'ਚ 3 ਦਿਨਾਂ ਸੋਗ ਐਲਾਨ, CM ਫੜਨਵੀਸ ਨੇ ਕੀਤਾ ਐਲਾਨ
Wednesday, Jan 28, 2026 - 12:44 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਲਿਜਾ ਰਿਹਾ ਇਕ ਜਹਾਜ਼ ਬਾਰਾਮਤੀ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਅਜੀਤ ਪਵਾਰ ਸਮੇਤ ਕੁੱਲ 5 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ 'ਚ ਲੈਂਡ ਦੇ ਸਮੇਂ ਪਲੇਨ ਕ੍ਰੈਸ਼ ਦੀ ਘਟਨਾ ਹੋਈ। ਅਜੀਤ ਪਵਾਰ ਦੇ ਦਿਹਾਂਤ 'ਤੇ ਮਹਾਰਾਸ਼ਟਰ 'ਚ ਅੱਜ ਜਨਤਕ ਛੁੱਟੀ ਅਤੇ ਤਿੰਨ ਦਿਨਾਂ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦਾ ਐਲਾਨ ਕੀਤਾ ਹੈ।

ਮਹਾਰਾਸ਼ਟਰ ਲਈ ਇਕ ਵੱਡਾ ਨੁਕਸਾਨ ਦੱਸਿਆ ਅਤੇ ਕਿਹਾ ਕਿ ਅਜਿਹੀ ਲੀਡਰਸ਼ਿਪ ਬਣਨ 'ਚ ਕਈ ਸਾਲ ਲੱਗਦੇ ਹਨ। ਮੁੱਖ ਮੰਤਰੀ ਨੇ ਕਿਹਾ,''ਅੱਜ ਸਵੇਰੇ ਇਕ ਬਹੁਤ ਦੁਖਦ ਘਟਨਾ ਹੋਈ। ਸਾਡੇ ਰਾਜ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਇਕ ਜਹਾਜ਼ ਹਾਦਸੇ 'ਚ ਦਿਹਾਂਤ ਦੀ ਖ਼ਬਰ ਸਾਰਿਆਂ ਤੱਕ ਪਹੁੰਚੀ, ਜਿਸ ਨਾਲ ਪੂਰੇ ਮਹਾਰਾਸ਼ਟਰ 'ਚ ਦੁੱਖ ਦੀ ਲਹਿਰ ਫੈਲ ਗਈ। ਮਹਾਰਾਸ਼ਟਰ ਲਈ ਅੱਜ ਬਹੁਤ ਮੁਸ਼ਕਲ ਦਿਨ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਲੀਡਰਸ਼ਿਪ ਬਣਨ 'ਚ ਕਈ ਸਾਲ ਲੱਗਦੇ ਹਨ ਅਤੇ ਅਜਿਹੇ ਸਮੇਂ 'ਚ ਜਦੋਂ ਉਹ ਰਾਜ ਦੇ ਵਿਕਾਸ 'ਚ ਬਹੁਤ ਮਹੱਤਵਪੂਰਨ ਯੋਗਦਾਨ ਦੇ ਰਹੇ ਸਨ। ਨਿੱਜੀ ਰੂਪ ਨਾਲ ਮੈਂ ਇਕ ਮਜ਼ਬੂਤ ਅਤੇ ਉਦਾਰ ਦੋਸਤ ਗੁਆ ਦਿੱਤਾ ਹੈ। ਇਹ ਉਨ੍ਹਾਂ ਦੇ ਪਰਿਵਾਰ ਲਈ ਵੀ ਇਕ ਬਹੁਤ ਵੱਡਾ ਨੁਕਸਾਨ ਹੈ। ਇਸ ਦੇ ਨਾਲ ਸੀ.ਐੱਮ. ਫੜਨਵੀਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
