ਅਜੀਤ ਪਵਾਰ ਦੀ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਜਾਰੀ, ਕੀ ਪਾਰਟੀ ’ਚ ਸ਼ਾਮਲ ਹੋਣ ਲਈ ਹੈ ਦਬਾਅ!

Tuesday, Apr 18, 2023 - 01:11 PM (IST)

ਅਜੀਤ ਪਵਾਰ ਦੀ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਜਾਰੀ, ਕੀ ਪਾਰਟੀ ’ਚ ਸ਼ਾਮਲ ਹੋਣ ਲਈ ਹੈ ਦਬਾਅ!

ਨੈਸ਼ਨਲ ਡੈਸਕ– ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਵੱਲੋਂ ਆਪਣੇ ਵਿਧਾਇਕਾਂ ਨਾਲ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ-ਏਕਨਾਥ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਕਾਫੀ ਦਿਨਾਂ ਤੋਂ ਗਰਮ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਅਜੀਤ ਪਵਾਰ ਦਾ ਭਾਜਪਾ ਨੇਤਾਵਾਂ ਨਾਲ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਅਜੀਤ ਪਵਾਰ ’ਤੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਲਈ ਕਾਫੀ ਦਬਾਅ ਬਣਾ ਰਹੀ ਹੈ।

ਸੁਪਰੀਮ ਕੋਰਟ ਦੇ ਫੈਸਲੇ ’ਤੇ ਨਜ਼ਰਅਜੀਤ ਪਵਾਰ ਦੀ ਭਾਜਪਾ ’ਚ ਜਾਣ ਦੀ ਇਸ ਰਣਨੀਤੀ ਨੂੰ ਅਸਲ ’ਚ ਸੁਪਰੀਮ ਕੋਰਟ ਵਿਚ ਸ਼ਿਵ ਸੈਨਾ ਦੇ ਚੱਲ ਰਹੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਦੋਂ ਇਹ ਤੈਅ ਹੋਵੇਗਾ ਕਿ ਏਕਨਾਥ ਸ਼ਿੰਦੇ ਧੜੇ ਦੇ 16 ਵਿਧਾਇਕਾਂ ਨੂੰ ਕਥਿਤ ਤੌਰ ’ਤੇ ਊਧਵ ਠਾਕਰੇ ਵ੍ਹਿਪ ਖਿਲਾਫ ਜਾਣ ਲਈ ਅਯੋਗ ਐਲਾਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਉੱਧਰ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਵੀ ਭਾਜਪਾ ਦੀ ਰਣਨੀਤੀ ਅਜੀਤ ਪਵਾਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੀ ਰਹੇਗੀ।

ਲੋਕ ਸਭਾ ਦੀਆਂ ਹਨ 48 ਸੀਟਾਂ

ਇਸ ਕਦਮ ਨੂੰ ਭਾਜਪਾ ਵੱਲੋਂ ਅਗਲੀਆਂ ਸਾਲ ਸੰਸਦੀ ਚੋਣਾਂ ਲਈ ਗਿਣਤੀ ਵਧਾਉਣ ਦੇ ਰੂਪ ’ਚ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਮਹਾਰਾਸ਼ਟਰ 48 ਸੰਸਦੀ ਸੀਟਾਂ ਵਾਲਾ ਪ੍ਰਮੁੱਖ ਸੂਬਾ ਹੈ। ਗੱਲਬਾਤ ਅਜੇ ਖਤਮ ਨਹੀਂ ਹੋਈ ਕਿਉਂਕਿ ਭਾਜਪਾ 2019 ’ਚ ਉਨ੍ਹਾਂ ਨਾਲ ਆਖਰੀ ਤਜਰਬਾ ਕਰਨ ’ਤੇ ਵਿਚਾਰ ਕਰਦਿਆਂ ਅਜੀਤ ਪਵਾਰ ਤੋਂ ਥੋੜ੍ਹੀ ਸਾਵਧਾਨ ਹੈ ਜਦੋਂ ਉਹ ਦੇਵੇਂਦਰ ਫੜਨਵੀਸ ਨਾਲ ਸਰਕਾਰ ਬਣਾਉਣ ਤੋਂ ਬਾਅਦ ਐੱਨ. ਸੀ. ਪੀ. ’ਚ ਵਾਪਸ ਆ ਗਏ ਸਨ।

ਪਰਿਵਾਰਾਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ

ਸ਼ਿਵ ਸੈਨਾ (ਊਧਵ) ਦੇ ਸੰਸਦ ਮੈਂਬਰ ਸੰਜੇ ਰਾਊਤ ਵੱਲੋਂ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ’ਚ ਲਿਖੇ ਗਏ ਕਾਲਮ ਅਨੁਸਾਰ ਪਵਾਰ ਦੀ ਮਨਜ਼ੂਰੀ ਕੋਈ ਵੱਡਾ ਮੁੱਦਾ ਨਹੀਂ ਹੋ ਸਕਦਾ। ਰਾਊਤ ਨੇ ਆਪਣੇ ਕਾਲਮ ‘ਰੋਕ-ਟੋਕ’ ਵਿਚ ਦਾਅਵਾ ਕੀਤਾ ਹੈ ਕਿ ਜਦੋਂ ਊਧਵ ਠਾਕਰੇ ਨੇ ਪਿਛਲੇ ਹਫਤੇ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ ਤਾਂ ਪਵਾਰ ਨੇ ਊਧਵ ਨੂੰ ਭਾਜਪਾ ਦਾ ਸਮਰਥਨ ਕਰਨ ਦੇ ਭਾਰੀ ਦਬਾਅ ਬਾਰੇ ਦੱਸਿਆ ਸੀ। ਪਵਾਰ ਨੇ ਊਧਵ ਨਾਲ ਮੁਲਾਕਾਤ ’ਚ ਕਿਹਾ ਕਿ ਕੋਈ ਵੀ ਛੱਡਣਾ ਨਹੀਂ ਚਾਹੁੰਦਾ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਪਾਰਟੀ ਨਹੀਂ ਛੱਡਣਗੇ ਪਵਾਰ

ਜੇ ਕੋਈ ਨਿੱਜੀ ਫੈਸਲਾ ਲੈਣਾ ਚਾਹੁੰਦਾ ਹੈ ਤਾਂ ਇਹ ਉਨ੍ਹਾਂ ਦਾ ਫੈਸਲਾ ਹੈ। ਹਾਲਾਂਕਿ ਇਕ ਪਾਰਟੀ ਦੇ ਰੂਪ ’ਚ ਅਸੀਂ ਭਾਜਪਾ ਦੇ ਨਾਲ ਨਹੀਂ ਜਾਵਾਂਗੇ। ਰਾਊਤ ਨੇ ਆਪਣੇ ਕਾਲਮ ’ਚ ਅਜੀਤ ਪਵਾਰ ਦਾ ਨਹੀਂ ਲਿਆ ਪਰ ‘ਜੇ ਕੋਈ ਨਿੱਜੀ ਫੈਸਲਾ ਲੈਣਾ ਚਾਹੁੰਦਾ ਹੈ’ ਕਹਿਣ ਨੂੰ ਅਜੀਤ ਪਵਾਰ ਵੱਲ ਇਸ਼ਾਰੇ ਵਜੋਂ ਵੇਖਿਆ ਜਾ ਰਿਹਾ ਹੈ। ਰਾਊਤ ਨੇ ਬਾਅਦ ’ਚ ਦਿਨ ਵੇਲੇ ਦਾਅਵਾ ਕੀਤਾ ਕਿ ਅਜੀਤ ਸਮੇਤ ਸ਼ਰਦ ਪਵਾਰ ਪਰਿਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਲਈ ਟੀਚਾ ਬਣਾਇਆ ਗਿਆ ਹੈ ਪਰ ਸ਼ਰਦ ਪਵਾਰ ਪਿੱਛੇ ਨਹੀਂ ਹਟਣਗੇ। ਹਾਲਾਂਕਿ ਅਜੀਤ ਪਵਾਰ ਨੇ ਕਿਹਾ,‘‘ਮੈਂ ਅਮਿਤ ਸ਼ਾਹ ਨੂੰ ਨਹੀਂ ਮਿਲਿਆ। ਮੈਨੂੰ ਨਹੀਂ ਪਤਾ ਕਿ ਹਰ ਕੋਈ ਮੈਨੂੰ ਇੰਨਾ ਪਿਆਰ ਕਿਉਂ ਕਰਦਾ ਹੈ ਕਿ ਹਰ ਵੇਲੇ ਮੇਰੇ ਬਾਰੇ ਗੱਲ ਕੀਤੀ ਜਾ ਰਹੀ ਹੈ।’’


author

Rakesh

Content Editor

Related News