ਮਹਾਰਾਸ਼ਟਰ ਦੇ 2211 ਪੁਲਸ ਕਾਮੇ ਕੋਵਿਡ-19 ਨਾਲ ਪੀੜਤ, ਹੁਣ ਤੱਕ 25 ਦੀ ਹੋਈ ਮੌਤ

05/29/2020 6:02:09 PM

ਮੁੰਬਈ- ਮਹਾਰਾਸ਼ਟਰ 'ਚ ਹਾਲੇ ਤੱਕ ਘੱਟੋ-ਘੱਟ 2211 ਪੁਲਸ ਕਾਮੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਅਤੇ ਉਨ੍ਹਾਂ 'ਚੋਂ 25 ਇਸ ਇਨਫੈਕਸ਼ਨ ਨਾਲ ਆਪਣੀ ਜਾਨ ਗਵਾ ਚੁਕੇ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਨਫੈਕਸ਼ਨ ਨਾਲ ਜਾਨ ਗਵਾਉਣ ਵਾਲੇ ਕੁੱਲ ਪੁਲਸ ਕਾਮਿਆਂ 'ਚੋਂ 16 ਮੁੰਬਈ ਤੋਂ, ਤਿੰਨ ਹੋਰ ਨਾਸਿਕ ਪਿੰਡ ਤੋਂ, 2 ਪੁਣੇ ਅਤੇ ਇਕ-ਇਕ ਸੋਲਾਪੁਰ ਸ਼ਹਿਰ, ਸੋਲਾਪੁਰ ਪਿੰਡ, ਠਾਣੇ ਅਤੇ ਮੁੰਬਈ ਏ.ਟੀ.ਐੱਸ. ਤੋਂ ਹਨ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੋਵਿਡ-19 ਰੋਗੀਆਂ 'ਚੋਂ 249 ਪੁਲਸ ਅਧਿਕਾਰੀ, ਜਦੋਂ ਕਿ 1,962 ਕਾਂਸਟੇਬੁਲਰੀ ਰੈਂਕ ਦੇ ਕਾਮੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।

ਅਧਿਕਾਰੀ ਨੇ ਕਿਹਾ ਕਿ ਹਾਲੇ ਤੱਕ ਇਨ੍ਹਾਂ 'ਚੋਂ 970 ਠੀਕ ਹੋ ਚੁਕੇ ਹਨ। ਉਨ੍ਹਾਂ ਨੇ ਕਿਹਾ,''ਘੱਟੋ-ਘੱਟ 116 ਕਾਮੇ ਪਿਛਲੇ 24 ਘੰਟਿਆਂ 'ਚ ਇਨਫੈਕਟਡ ਪਾਏ ਗਏ। ਇਸ ਪੂਰੇ ਹਫਤੇ ਹਰ ਦਿਨ 100 ਤੋਂ ਵਧ ਪੁਲਸ ਕਾਮਿਆਂ ਦਾ ਲਗਾਤਾਰ ਇਨਫੈਕਟਡ ਪਾਇਆ ਜਾਣਾ ਜਾਰੀ ਹੈ।'' ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਸੇਵਾ 'ਚ ਲੱਗੇ ਪੁਲਸ ਕਾਮਿਆਂ ਜਾਂ ਮੈਡੀਕਲ ਪੇਸ਼ੇਵਰਾਂ 'ਤੇ ਹਮਲੇ ਦੀ ਕੋਈ ਤਾਜ਼ਾ ਘਟਨਾ ਸਾਹਮਣੇ ਨਹੀਂ ਆਈ ਹੈ। ਅਧਿਕਾਰੀ ਨੇ ਕਿਹਾ ਕਿ ਪੂਰੇ ਸੂਬੇ 'ਚ ਲਾਕਡਾਊਨ ਆਦੇਸ਼ ਦੇ ਕਥਿਤ ਉਲੰਘਣ ਲਈ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ ਘੱਟੋ-ਘੱਟ 1,18,488 ਅਪਰਾਧ ਦਰਜ ਕੀਤੇ ਗਏ ਹਨ, ਜਿਸ 'ਚ 23,511 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤਾਲਾਬੰਦੀ ਦੌਰਾਨ ਸੜਕ 'ਤੇ ਤੁਰਨ ਲਈ 76,076 ਵਾਹਨ ਜ਼ਬਤ ਕੀਤੇ ਹਨ ਅਤੇ ਵੱਖ-ਵੱਖ ਅਪਰਾਧਾਂ ਲਈ 5.79 ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ ਹੈ।


DIsha

Content Editor

Related News