ਮਹਾਰਾਸ਼ਟਰ ''ਚ 2.74 ਕਰੋੜ ਰੁਪਏ ਮੁੱਲ ਦਾ ਗੁਟਖਾ, ਪਾਨ ਮਸਾਲਾ ਜ਼ਬਤ

1/18/2020 1:35:32 PM

ਠਾਣੇ— ਮਹਾਰਾਸ਼ਟਰ ਦੇ ਖੁਰਾਕ ਅਤੇ ਨਸ਼ੀਲੇ ਪਦਾਰਥ ਪ੍ਰਸ਼ਾਸਨ (ਐੱਫ.ਡੀ.ਏ.) ਨੇ ਭਿਵੰਡੀ ਦੇ ਇਕ ਗੋਦਾਮ ਤੋਂ 2.74 ਕਰੋੜ ਰੁਪਏ ਮੁੱਲ ਦਾ ਗੁਟਖਾ, ਪਾਨ ਮਸਾਲਾ ਅਤੇ ਹੋਰ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸੰਬੰਧ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਿਵੰਡੀ ਦੇ ਖਰਬਾਓ ਖੇਤਰ 'ਚ 16-17 ਜਨਵਰੀ ਦੀ ਦਰਮਿਆਨੀ ਰਾਤ ਇਕ ਗੋਦਾਮ 'ਚ ਛਾਪੇਮਾਰੀ ਤੋਂ ਬਾਅਦ ਇਹ ਤੰਬਾਕੂ ਉਤਪਾਦ ਜ਼ਬਤ ਕੀਤੇ ਗਏ ਅਤੇ ਗ੍ਰਿਫਤਾਰੀ ਹੋਈ ਹੈ। ਐੱਫ.ਡੀ.ਏ. ਦੇ ਕੋਂਕਣ ਵਿਭਾਗ ਦੇ ਸੰਯੁਕਤ ਕਮਿਸ਼ਨਰ ਸ਼ਿਵਾਨੀ ਦੇਸਾਈ ਨੇ ਦੱਸਿਆ ਕਿ ਇਹ ਮੁਹਿੰਮ 30 ਘੰਟੇ ਤੱਕ ਚੱਲੀ। ਉਨ੍ਹਾਂ ਨੇ ਦੱਸਿਆ ਕਿ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਇਹ ਛਾਪੇਮਾਰੀ ਹੋਈ। ਹਾਲੇ ਤੱਕ ਇਸ ਗੋਦਾਮ ਦੀ ਵਰਤੋਂ ਵਿਆਹ ਹਾਲ ਦੇ ਤੌਰ 'ਤੇ ਕੀਤੀ ਜਾ ਹੀ ਸੀ।

PunjabKesariਅਧਿਕਾਰੀਆਂ ਨੇ ਇਸ 'ਚ ਗੁਟਖਾ, ਪਾਨ ਮਸਾਲਾ ਅਤੇ ਹੋਰ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਪਿਆ ਹੋਇਆ ਦੇਖਿਆ। ਭਿਵੰਡੀ ਖੇਤਰ ਦੇ ਐੱਫ.ਡੀ.ਏ. ਦੇ ਸਹਾਇਕ ਕਮਿਸ਼ਨਰ ਭੂਸ਼ਣ ਮੋਰੇ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸਮੱਗਰੀ 2,74,52,700 ਰੁਪਏ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਅਮਰਬਹਾਦੁਰ ਰਾਮਖਿਲਾਵਨ ਸਰੋਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰੋਜ ਨੂੰ ਇਕ ਸਥਾਨਕ ਕੋਰਟ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਸੋਮਵਾਰ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ। ਐੱਫ.ਡੀ.ਏ. ਅਧਿਕਾਰੀਆਂ ਨੇ ਕਿਹਾ ਕਿ ਗੋਦਾਮ ਦੇ ਮਾਲਕ ਸਮੇਤ ਤਿੰਨ ਹੋਰ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


DIsha

Edited By DIsha