ਔਰਤ ਨੇ ਹਸਪਤਾਲ ਦੇ ਬਾਹਰ ਦਿੱਤਾ ਬੱਚੇ ਨੂੰ ਜਨਮ, ਮਾਸੂਮ ਦੀ ਹੋਈ ਮੌਤ

Saturday, Aug 20, 2022 - 02:49 PM (IST)

ਔਰਤ ਨੇ ਹਸਪਤਾਲ ਦੇ ਬਾਹਰ ਦਿੱਤਾ ਬੱਚੇ ਨੂੰ ਜਨਮ, ਮਾਸੂਮ ਦੀ ਹੋਈ ਮੌਤ

ਯਵਤਮਾਲ (ਭਾਸ਼ਾ)- ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਇਕ ਔਰਤ ਨੇ ਇਕ ਸਿਹਤ ਕੇਂਦਰ (ਪੀ.ਐੱਚ.ਸੀ.) 'ਚ ਮੈਡੀਕਲ ਕਰਮੀਆਂ ਦੇ ਮੌਜੂਦ ਨਾ ਹੋਣ ਕਾਰਨ ਉਸ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਜਨਮ ਦੇ ਤੁਰੰਤ ਬਾਅਦ ਨਵਜਨਮੇ ਬੱਚੇ ਦੀ ਮੌਤ ਹੋ ਗਈ। ਔਰਤ ਦੇ ਪਰਿਵਾਰ ਨੇ ਇਹ ਦੋਸ਼ ਲਗਾਇਆ ਹੈ। ਫਿਲਹਾਲ, ਇਕ ਸਿਹਤ ਅਧਿਕਾਰੀ ਨੇ ਦਾਅਵਾ ਕੀਤਾ ਕਿ ਔਰਤ ਨੂੰ ਦੇਰ ਨਾਲ ਪੀ.ਐੱਚ.ਸੀ. ਲਿਆਂਦਾ ਗਿਆ ਸੀ। ਇਹ ਘਟਨਾ ਸ਼ੁੱਕਰਵਾਰ ਨੂੰ ਉਮਰਖੇੜ ਤਹਿਸੀਲ ਦੇ ਵਿਦੁਲ 'ਚ ਵਾਪਰੀ। 

ਔਰਤ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਸ ਨੂੰ ਇਕ ਆਟੋ ਰਿਕਸ਼ਾ ਤੋਂ ਪੀ.ਐੱਚ.ਸੀ. ਲੈ ਕੇ ਆਏ, ਕਿਉਂਕਿ ਜਦੋਂ ਉਸ ਨੂੰ ਦਰਦ ਸ਼ੁਰੂ ਹੋਈ ਤਾਂ ਉਹ ਉਸ ਲਈ ਐਂਬੂਲੈਂਸ ਦੀ ਵਿਵਸਥਾ ਨਹੀਂ ਕਰਵਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਪੀ.ਐੱਚ.ਸੀ. ਪਹੁੰਚੇ ਤਾਂ ਉੱਥੇ ਨਾ ਕੋਈ ਡਾਕਟਰ ਅਤੇ ਨਾ ਹੀ ਕੋਈ ਹੋਰ ਮੈਡੀਕਲ ਕਰਮੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪੀ.ਐੱਚ.ਸੀ. ਦੇ ਬਾਹਰ ਬਰਾਮਦੇ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਕੁਝ ਸਮੇਂ ਬਾਅਦ ਹੀ ਨਵਜਨਮੇ ਬੱਚੇ ਦੀ ਮੌਤ ਹੋ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਪ੍ਰਹਿਲਾਦ ਚੌਹਾਨ ਨੇ ਹਾਲਾਂਕਿ, ਦਾਅਵਾ ਕੀਤਾ ਕਿ ਪੀ.ਐੱਚ.ਸੀ. 'ਚ ਇਕ ਮੈਡੀਕਲ ਅਧਿਕਾਰੀ ਅਤੇ ਨਰਸ ਮੌਜੂਦ ਸੀ ਪਰ ਔਰਤ ਨੂੰ ਦੇਰ ਨਾਲ ਉੱਥੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਨੂੰ ਪੀ.ਐੱਚ.ਸੀ. ਦਾ ਦੌਰਾ ਕਰਨਗੇ ਅਤੇ ਮਾਮਲੇ ਦੀ ਜਾਂਚ ਕਰਨਗੇ।


author

DIsha

Content Editor

Related News