ਸਬਜ਼ੀ ਮੰਡੀ ''ਚ ਅੱਗ ਲੱਗਣ ਨਾਲ ਦੋ ਟੈਂਪੂ ਸੜ ਕੇ ਸੁਆਹ, 90 ਸਟਾਲ ਨੁਕਸਾਨੇ ਗਏ

02/21/2023 3:19:19 PM

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਬੀਤੀ ਰਾਤ ਇਕ ਸਬਜ਼ੀ ਮੰਡੀ 'ਚ ਅੱਗ ਲੱਗ ਗਈ, ਜਿਸ 'ਚ ਕਰੀਬ 90 ਸਟਾਲ ਨੁਕਸਾਨੇ ਗਏ ਅਤੇ ਦੋ ਟੈਂਪੂ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਹਡਪਸਰ ਉਪ ਨਗਰ 'ਚ ਹਾਂਡੇਵਾੜੀ ਖੇਤਰ ਦੇ ਚਿੰਤਾਮਣੀ ਨਗਰ ਸਥਿਤ ਬਜ਼ਾਰ 'ਚ ਰਾਤ 1.45 ਵਜੇ ਵਾਪਰੀ। ਗ਼ਨੀਮਤ ਇਹ ਰਹੀ ਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਅਧਿਕਾਰੀਆਂ ਨੇ ਕਿਹਾ ਕਿ ਅੱਗ ਨਾਲ ਕਰੀਬ 90 ਸਟਾਲ ਨੁਕਸਾਨੇ ਗਏ, ਜਿਸ ਨਾਲ ਵੱਡੀ ਗਿਣਤੀ 'ਚ ਸਬਜ਼ੀਆਂ ਵੀ ਸੜ ਗਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਦੋ ਟੈਂਪੂ ਵੀ ਸੜ ਕੇ ਸੁਆਹ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਅਤੇ 25 ਮਿੰਟ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।


Tanu

Content Editor

Related News