ਮਹਾਰਾਸ਼ਟਰ ’ਚ 3 ਸਾਲ ਪੁਰਾਣਾ ਪੁਲ ਢਹਿਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟਿਆ

Friday, Aug 07, 2026 - 03:22 PM (IST)

ਮਹਾਰਾਸ਼ਟਰ ’ਚ 3 ਸਾਲ ਪੁਰਾਣਾ ਪੁਲ ਢਹਿਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟਿਆ

ਗੜ੍ਹਚਿਰੌਲੀ (ਏਜੰਸੀ) - ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਕਈ ਪਿੰਡਾਂ ਨੂੰ ਜੋੜਨ ਵਾਲਾ ਇਕ ਪੁਲ ਢਹਿ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪੁਲ ਲੱਗਭਗ 3 ਸਾਲ ਪਹਿਲਾਂ ਬਣ ਕੇ ਤਿਆਰ ਹੋਇਆ ਸੀ। ਅਧਿਕਾਰੀਆਂ ਮੁਤਾਬਕ, ਬਾਂਡੀਆ ਨਦੀ ’ਤੇ ਬਣੇ ਕੋਠੀ-ਕੋਰਾਣਾਰ ਪੁਲ ਦਾ ਉਦਘਾਟਨ 15 ਅਗਸਤ 2023 ਨੂੰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਾਢੇ 7 ਮੀਟਰ ਚੌੜੇ ਮਾਰਗ ਵਾਲੇ ਇਸ ਪੁਲ (105 ਮੀਟਰ ਲੰਬਾ) ਦਾ ਵਿਚਕਾਰਲਾ ਹਿੱਸਾ ਢਹਿ ਗਿਆ, ਜਿਸ ਨਾਲ ਮਹਾਰਾਸ਼ਟਰ-ਛੱਤੀਸਗੜ੍ਹ ਹੱਦ ’ਤੇ ਸਥਿਤ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।

ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼

ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਕਾਂਗਰਸ ਨੇਤਾ ਵਿਜੇ ਵਡੇਟੀਵਾਰ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਰੋਹਿਤ ਪਵਾਰ ਸਮੇਤ ਕਈ ਨੇਤਾਵਾਂ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਅਧਿਕਾਰੀਆਂ ਅਤੇ ਪੁਲ ਦੇ ਨਿਰਮਾਣ ’ਚ ਸ਼ਾਮਲ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਵੀ - 1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ ਹਾਂਡੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News