ਚੀਨ ’ਚ ਮਿੱਟੀ ਦੇ ਢੇਰ ਹੇਠਾਂ ਦੱਬਣ ਨਾਲ 5 ਦੀ ਮੌਤ, 3 ਜ਼ਖ਼ਮੀ

Sunday, Jul 26, 2026 - 02:36 AM (IST)

ਚੀਨ ’ਚ ਮਿੱਟੀ ਦੇ ਢੇਰ ਹੇਠਾਂ ਦੱਬਣ ਨਾਲ 5 ਦੀ ਮੌਤ, 3 ਜ਼ਖ਼ਮੀ

ਬੀਜਿੰਗ - ਉੱਤਰੀ ਚੀਨ ਦੇ ਸ਼ਾਂਸੀ ਸੂਬੇ ਦੇ ਇਕ ਪਿੰਡ ’ਚ ਮਿੱਟੀ ਦਾ ਵਿਸ਼ਾਲ ਢੇਰ ਇਕ ਮਕਾਨ ’ਤੇ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਲਿਨਫੇਨ ਸ਼ਹਿਰ ਦੇ ਹੋਂਗਤੋਂਗ ਕਾਊਂਟੀ ਸਥਿਤ ਹਾਓਈ ਪਿੰਡ ਵਿਚ ਵਾਪਰਿਆ। ਰਿਸਪਾਂਸ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿੱਟੀ ਦਾ ਵਿਸ਼ਾਲ ਢੇਰ ਇਕ ਮਕਾਨ ’ਤੇ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖ਼ਮੀ ਹੋ ਗਏ। ਸਥਾਨਕ ਪੁਲਸ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਨੇ ਮਲਬੇ ਵਿਚ ਫਸੇ ਸਾਰੇ 8 ਲੋਕਾਂ ਨੂੰ ਬਾਹਰ ਕੱਢਿਆ। ਇਨ੍ਹਾਂ ’ਚੋਂ 5 ਲੋਕਾਂ ਨੂੰ ਘਟਨਾ ਸਥਾਨ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਜ਼ਖ਼ਮੀ 3 ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।


author

Inder Prajapati

Content Editor

Related News