ਪਤਨੀ ਦਾ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Saturday, Sep 02, 2023 - 04:29 PM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ 56 ਸਾਲਾ ਇਕ ਵਿਅਕਤੀ ਨੇ ਆਪਣੀ ਰਿਹਾਇਸ਼ 'ਤੇ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਬਾਅਦ ਦਿਲ ਦਾ ਦੌਰਾ ਪੈਣ ਨਾਲ ਪਤੀ ਦੀ ਵੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਕਲਵਾ ਦੇ ਖੁੰਭਰ ਅਲੀ ਸਥਿਤ ਯਸ਼ਵੰਤ ਨਿਵਾਸ ਇਮਾਰਤ ਵਿਚ ਸ਼ੁੱਕਰਵਾਰ ਰਾਤ ਕਰੀਬ ਸਵਾ 10 ਵਜੇ ਵਾਪਰੀ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ
ਪੁਲਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਦਿਲੀਪ ਸਾਲਵੀ (56) ਅਤੇ ਪ੍ਰਮਿਲਾ (51) ਦੇ ਰੂਪ ਵਿਚ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਸਾਲਵੀ ਦੇ ਘਰ ਪਰਤਿਆਂ ਹੀ ਦੋਹਾਂ ਵਿਚਾਲੇ ਝਗੜਾ ਹੋ ਗਿਆ। ਗੁੱਸੇ 'ਚ ਉਸ ਨੇ ਆਪਣੀ ਬੰਦੂਕ ਕੱਢੀ ਅਤੇ ਪਤਨੀ ਨੂੰ ਦੋ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮੌਕੇ 'ਤੇ ਉਸ ਦੀ ਮੌਤ ਹੋ ਗਈ। ਇਸ ਦੇ ਕੁਝ ਦੇਰ ਬਾਅਦ ਸਾਲਵੀ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ
ਸਾਲਵੀ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਪਤਨੀ ਨੇ ਚੀਕ ਕੇ ਆਪਣੇ ਪੁੱਤਰ ਨੂੰ ਬੁਲਾਇਆ ਸੀ ਪਰ ਪੁੱਤਰ ਦੇ ਆਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਪਿੱਛੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਪੁਲਸ ਮੁਤਾਬਕ ਸਾਲਵੀ, ਕਲਵਾ ਦੇ ਇਕ ਚੰਗੇ ਪਰਿਵਾਰ ਤੋਂ ਆਉਂਦਾ ਹੈ, ਜਿਸ ਦੀ ਸਥਾਨਕ ਸਿਆਸਤ ਅਤੇ ਸਮਾਜਿਕ ਗਤੀਵਿਧੀਆਂ 'ਚ ਚੰਗੀ ਪੈਠ ਹੈ। ਕਈ ਸਰਕਾਰੀ ਅਤੇ ਹੋਰ ਪ੍ਰਾਜੈਕਟਾਂ ਦਾ ਨਾਂ ਉਸ ਦੇ ਸਵਰਗੀ ਪਿਤਾ ਯਸ਼ਵੰਤ ਰਾਮ ਸਾਲਵੀ ਦੇ ਨਾਂ 'ਤੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਜੋੜੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8