ਕੰਧਾਂ ਅਤੇ ਫਰਸ਼ ਦੀਆਂ ਟਾਈਲਾਂ ’ਚੋਂ ਮਿਲੇ ਕਰੋੜਾਂ ਰੁਪਏ, ਰੇਡ ਦੌਰਾਨ GST ਟੀਮ ਦੇ ਉੱਡੇ ਹੋਸ਼
Saturday, Apr 23, 2022 - 05:13 PM (IST)
ਮੁੰਬਈ– ਮਹਾਰਾਸ਼ਟਰ ’ਚ ਇਕ ਸੁਨਿਆਰੇ ਦੇ ਦਫਤਰ ’ਤੇ ਜੀ. ਐੱਸ. ਟੀ. ਦੀ ਰੇਡ ’ਚ 9.5 ਕਰੋੜ ਨਕਦ ਅਤੇ 19 ਕਿਲੋ ਚਾਂਦੀ ਦੀਆਂ ਇੱਟਾਂ ਮਿਲੀਆਂ ਹਨ। ਕਾਰੋਬਾਰੀ ਵਲੋਂ ਜ਼ਮੀਨ ਦੇ ਅੰਦਰ ਤਹਿਖਾਨਾ ਬਣਾ ਕੇ ਕਰੋੜਾਂ ਰੁਪਏ ਦੇ ਨੋਟ ਅਤੇ ਚਾਂਦੀ ਲੁੱਕੋ ਕੇ ਰੱਖੀ ਗਈ ਸੀ। ਛੋਟੇ ਜਿਹੇ ਦਫਤਰ ’ਚ ਜ਼ਮੀਨ ਹੇਠਾਂ ਕਰੋੜਾਂ ਦੇ ਨੋਟ ਕੰਧਾਂ ਅਤੇ ਟਾਈਲਾਂ ’ਚ ਲੁੱਕੋ ਕੇ ਰੱਖੇ ਗਏ ਸਨ। ਹਾਲਾਂਕਿ ਇਸ ਦੇ ਬਾਵਜੂਦ ਟੀਮ ਨੇ ਕਾਰਵਾਈ ਕਰ ਕੇ ਬੋਰੇ ’ਚੋਂ 9.5 ਕਰੋੜ ਨਕਦ ਅਤੇ 19 ਕਿਲੋ ਚਾਂਦੀ ਦੀਆਂ ਇੱਟਾਂ ਮਿਲੀਆਂ।
ਦੱਸ ਦੇਈਏ ਕਿ ਕਾਰੋਬਾਰੀ ਪਹਿਲਾਂ ਵੀ ਵਿਵਾਦਾਂ ’ਚ ਆ ਚੁੱਕਾ ਹੈ। ਦਰਅਸਲ ਆਈ. ਪੀ. ਐੱਸ. ਸੌਰਭ ਤ੍ਰਿਪਾਠੀ ’ਤੇ ਦੋਸ਼ ਲੱਗੇ ਸਨ ਕਿ ਜ਼ੋਨ-2 ਦੇ ਡੀ. ਸੀ. ਪੀ. ਰਹਿੰਦੇ ਹੋਏ ਉਨ੍ਹਾਂ ਨੇ ਵਸੂਲੀ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਕਾਰੋਬਾਰੀਆਂ ਤੋਂ 10 ਲੱਖ ਰੁਪਏ ਹਰ ਮਹੀਨੇ ਹਫ਼ਤਾ ਦੇ ਰੂਪ ’ਚ ਮੰਗੇ ਸਨ। ਵਸੂਲੀ ਤੋਂ ਤੰਗ ਆ ਕੇ ਕਾਰੋਬਾਰੀਆਂ ਨੇ ਪੁਲਸ ’ਚ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਮਾਰਚ ਮਹੀਨੇ ’ਚ ਮਹਾਰਾਸ਼ਟਰ ਸਰਕਾਰ ਨੇ ਦੋਸ਼ੀ ਡੀ. ਸੀ. ਪੀ. ਸੌਰਭ ਤ੍ਰਿਪਾਠੀ ਨੂੰ ਮੁਅੱਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਫਰਾਰ ਹਨ। ਇਨ੍ਹਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਪਰ ਅਜੇ ਤਕ ਇਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।