4 ਸਾਲ ਦੀ ਉਮਰ ''ਚ ਬਣੇ ਸਨ ''ਰਾਜਾ'', ਜਿਊਂਦੇ ਹਨ ਕੁਝ ਅਜਿਹੀ ਲਗਜ਼ਰੀ ਲਾਈਫ (ਦੇਖੋ ਤਸਵੀਰਾਂ)

11/18/2015 3:59:47 PM

ਜੋਧਪੁਰ- 4 ਸਾਲ ਦੀ ਉਮਰ ''ਚ ਰਾਜਾ ਬਣਨ ਵਾਲੇ ਗਜ ਸਿੰਘ ਦਾ ਨਾਂ ਜੋਧਪੁਰ ਦੇ ਮਸ਼ਹੂਰ ਰਾਜਿਆਂ ''ਚ ਲਿਆ ਜਾਂਦਾ ਹੈ। ਸਾਬਕਾ ਨਰੇਸ਼ ਗਜ ਸਿੰਘ ਦੀ ਨੂੰਹ ਗਾਇਤਰੀ ਕੁਮਾਰੀ ਨੇ ਦਿੱਲੀ ''ਚ ਇਕ ਪੁੱਤਰ ਨੂੰ ਜਨਮ ਦਿੱਤਾ। ਸਾਬਕਾ ਰਾਜਘਰਾਣੇ ''ਚ 40 ਸਾਲ ਬਾਅਦ ਪੁੱਤਰ ਜਨਮ ''ਤੇ ਖੁਸ਼ੀ ਦੀ ਲਹਿਰ ਦੌੜ ਗਈ। ਕਈ ਲੋਕ ਸਾਬਕਾ ਰਾਜ ਪਰਿਵਾਰ ਨੂੰ ਵਧਾਈਆਂ ਦੇਣ ਉਮੇਦ ਭਵਨ ਪਹੁੰਚੇ। ਸਾਬਕਾ ਨਰੇਸ਼ ਗਜ ਸਿੰਘ, ਹੇਮਲਤਾ ਰਾਜੇ ਅਤੇ ਸ਼ਿਵਰਾਜਸਿੰਘ ਨੇ ਵਧਾਈਆਂ ਸਵੀਕਾਰ ਕਰਕੇ ਧੰਨਵਾਦ ਕੀਤਾ। ਕਰੀਬ 250 ਸਾਲ ਬਾਅਦ ਰਾਠੌਰ ਰਾਜਵੰਸ਼ ''ਚ ਦਾਦਾ ਨੇ ਪੋਤੇ ਦਾ ਚਿਹਰਾ ਦੇਖਿਆ ਹੈ। ਪਿਛਲੇ 8 ਨਰੇਸ਼ ਪੋਤੇ ਦਾ ਮੂੰਹ ਨਹੀਂ ਦੇਖ ਸਕੇ ਸਨ। ਇਸ ਮੌਕੇ ''ਤੇ ਨਰੇਸ਼ ਗਜ ਸਿੰਘ ਨੇ ਕਿਹਾ ਕਿ ਮੇਰੇ ਪਰਿਵਾਰ ''ਚ ਅੱਜ ਵੱਡੀ ਖੁਸ਼ੀ ਦਾ ਮੌਕਾ ਹੈ। 
ਜ਼ਿਕਰਯੋਗ ਹੈ ਕਿ ਸਾਲ 1923 ਨੂੰ ਉਮੇਦਸਿੰਘ ਦੇ ਵੱਡੇ ਹਨੁਵੰਤ ਸਿੰਘ ਗੱਦੀ ''ਤੇ ਬੈਠੇ। ਉਨ੍ਹਾਂ ਦਾ ਇਕ ਪੁੱਤਰ ਗਜ ਸਿੰਘ ਹਨ। ਹਨੁਵੰਤਸਿੰਘ ਦਾ ਦੇਹਾਂਤ ਪੋਤੇ ਦੇ ਜਨਮ ਤੋਂ ਪਹਿਲਾਂ ਹੀ ਗਿਆ ਸੀ। ਉਮੇਦਸਿੰਘ ਦੇ ਦੇਹਾਂਤ ਤੋਂ ਬਾਅਦ ਗਜਸਿੰਘ 4 ਸਾਲ ਦੀ ਉਮਰ ''ਚ ਰਾਜਗੱਦੀ ''ਤੇ ਬੈਠੇ। ਉਨ੍ਹਾਂ ਦੇ ਪੁੱਤਰ ਸ਼ਿਵਰਾਦਸਿੰਘ ਅਤੇ ਇਕ ਬੇਟੀ ਸ਼ਿਵਰੰਜਨੀ ਹੈ। 
ਗਜ ਸਿੰਘ ਅਕਸਰ ਦੇਸ਼-ਵਿਦੇਸ਼ ਦੀਆਂ ਪਾਰਟੀਆਂ ''ਚ ਨਜ਼ਰ ਆਉਂਦੇ ਹਨ। ਸਾਲ 1948 ''ਚ ਜੰਮੇ ਗਜ ਸਿੰਘ ਦਾ ਵਿਆਹ ਪੁੰਛ ਦੀ ਰਾਜਕੁਮਾਰੀ ਹੇਮਲਤਾ ਰਾਜੇ ਨਾਲ ਹੋਇਆ। ਜੋਧਪੁਰ ਦੇ ਬੀ. ਐੱਮ. ਡਬਲਿਊ ਸੀਰੀਜ਼ 7 ਦੀ ਕਾਰ ਲਾਂਚ ਦੌਰਾਨ ਵੀ ਗਜ ਸਿੰਘ ਪਹੁੰਚੇ ਸਨ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਸਚਿਨ ਤੇਂਦੂਲਕਰ ਅਤੇ ਦੀਆ ਮਿਰਜ਼ਾ ਨਾਲ ਇਹ ਕਾਰ ਲਾਂਚ ਕੀਤੀ ਸੀ। ਗਜਸਿੰਘ ਗੱਡੀਆਂ ਦੇ ਸ਼ੌਕੀਨ ਹਨ। ਉਨ੍ਹਾਂ ਦੇ ਕੋਲ ਰੋਲਸ ਰਾਇਸ ਦੇ ਫੈਂਟਮ ਅਤੇ ਕਈ ਵਿੰਟੇਜ਼ ਕਾਰਾਂ ਹਨ। ਗਜ ਸਿੰਘ ਲਗਜ਼ਰੀ ਲਾਈਫ ਬਤੀਤ ਕਰਨ ਦੇ ਸ਼ੌਕੀਨ ਹਨ।


Related News