ਮਥੁਰਾ ''ਚ ਕਾਰ ਸੇਵਾ ਦਾ ਐਲਾਨ ਕਰਨ ਵਾਲੇ ਮਹੰਤ ਸੱਚਿਦਾਨੰਦ ਨੂੰ ਪਾਕਿਸਤਾਨ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

Friday, Sep 11, 2026 - 08:16 AM (IST)

ਮਥੁਰਾ ''ਚ ਕਾਰ ਸੇਵਾ ਦਾ ਐਲਾਨ ਕਰਨ ਵਾਲੇ ਮਹੰਤ ਸੱਚਿਦਾਨੰਦ ਨੂੰ ਪਾਕਿਸਤਾਨ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਮਥੁਰਾ (ਏਜੰਸੀ) : ਵ੍ਰਿੰਦਾਵਨ ਸਥਿਤ ਚਿੱਤਰਗੁਪਤ ਪੀਠ ਦੇ ਪੀਠਾਧੀਸ਼ਵਰ ਮਹਾਮੰਡਲੇਸ਼ਵਰ ਸ਼੍ਰੀ 1008 ਸੱਚਿਦਾਨੰਦ ਮਹਾਰਾਜ ਨੂੰ ਬੁੱਧਵਾਰ ਨੂੰ ਮੋਬਾਈਲ ’ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਕੀ ਪਾਕਿਸਤਾਨ ਦੇ ਮੋਬਾਈਲ ਨੰਬਰ ਤੋਂ ਮਿਲੀ ਹੈ। ਸੰਤ ਫਿਲਹਾਲ ਰਾਮਪੁਰ ’ਚ ਛਠੀ ਮਹਾਉਤਸਵ ’ਚ ਹਿੱਸਾ ਲੈਣ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੋਬਾਈਲ ’ਤੇ ਧਮਕੀ ਭਰੇ ਸੰਦੇਸ਼ ਦੇ ਨਾਲ 2 ਆਡੀਓ ਸੰਦੇਸ਼ ਵੀ ਭੇਜੇ ਗਏ। ਆਡੀਓ ’ਚ ਕਥਿਤ ਤੌਰ ’ਤੇ ਉਨ੍ਹਾਂ ਨੂੰ ਪਿੱਛੇ ਹਟਣ ਦੀ ਚਿਤਾਵਨੀ ਦਿੱਤੀ ਗਈ ਹੈ। ਸੱਚਿਦਾਨੰਦ ਮਹਾਰਾਜ ਨੇ ਮਥੁਰਾ ’ਚ ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਦੇ ਨੇੜੇ ਸਥਿਤ ਮਸਜਿਦ ’ਤੇ 6 ਦਸੰਬਰ ਨੂੰ ਕਾਰ ਸੇਵਾ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖਿਆ ਮਿਲਿਆ 'BOMB', ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ, ਹਾਲਾਂਕਿ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਪੁਲਸ ਨੇ ਧਮਕੀ ਵਾਲੇ ਨੰਬਰ ਅਤੇ ਆਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਨੰਬਰ ਅਸਲ ’ਚ ਪਾਕਿਸਤਾਨ ਦਾ ਹੈ ਜਾਂ ਕਿਸੇ ਹੋਰ ਅਸਥਾਨ ਤੋਂ ਤਕਨੀਕੀ ਮਾਧਿਅਮ ਰਾਹੀਂ ਇਸ ਦੀ ਵਰਤੋਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News