ਨਸ਼ੇ ਦੀ ਤਸਕਰੀ ਕਰਨ ਵਾਲੇ 2 ਦੋਸ਼ੀ ਹੈਰੋਇਨ ਤੇ ਕਾਰ ਸਮੇਤ ਕਾਬੂ, ਮਹਿਲਾ ਤਸਕਰ ਵੀ ਗ੍ਰਿਫ਼ਤਾਰ

Friday, Sep 11, 2026 - 06:13 PM (IST)

ਨਸ਼ੇ ਦੀ ਤਸਕਰੀ ਕਰਨ ਵਾਲੇ 2 ਦੋਸ਼ੀ ਹੈਰੋਇਨ ਤੇ ਕਾਰ ਸਮੇਤ ਕਾਬੂ, ਮਹਿਲਾ ਤਸਕਰ ਵੀ ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ): ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 83 ਗ੍ਰਾਮ ਹੈਰੋਇਨ ਅਤੇ ਇੱਕ ਬੈਲੀਨੋ ਕਾਰ ਸਮੇਤ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਗੁਰਦਾਸਪੁਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਏ.ਐੱਸ.ਆਈ. ਸਤਵਿੰਦਰ ਮਸੀਹ ਸਮੇਤ ਪੁਲਸ ਪਾਰਟੀ ਹਾਈਟੈੱਕ ਨਾਕਾ ਬੱਬਰੀ ਬਾਈਪਾਸ ਵਿਖੇ ਮੌਜੂਦ ਸਨ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। 

ਇਹ ਵੀ ਪੜ੍ਹੋ-ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ

ਇਸੇ ਦੌਰਾਨ ਬਟਾਲਾ ਸਾਈਡ ਤੋਂ ਆ ਰਹੀ ਇੱਕ ਬਲੇਨੋ ਕਾਰ (ਨੰਬਰ PB 54 H 8409) ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਕਾਰ ਵਿੱਚ ਕੁਲਬੀਰ ਸਿੰਘ ਵਾਸੀ ਮੁਕੇਰੀਆਂ ਅਤੇ ਗੁਰਜੀਤ ਸਿੰਘ ਮੁਕੇਰੀਆਂ ਸਵਾਰ ਸਨ। ਜਦੋਂ ਪੁਲਸ ਟੀਮ ਨੇ ਕਾਰ ਦੀ ਚੈਕਿੰਗ ਕੀਤੀ ਤਾਂ ਸਟੀਰੀਓ ਵਾਲੀ ਖਾਲੀ ਜਗ੍ਹਾ ਵਿੱਚੋਂ ਇੱਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ 'ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਸੂਚਨਾ ਦਿੱਤੀ ਗਈ। ਇਸ ਉਪਰੰਤ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਅਜੇਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਬਰਾਮਦ ਲਿਫ਼ਾਫ਼ੇ ਦੀ ਜਾਂਚ ਕੀਤੀ, ਜਿਸ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਉਹ ਇਹ ਹੈਰੋਇਨ ਹਰਜੀਤ ਕੌਰ ਪਤਨੀ ਜੋਬਨ ਪਾਸੋਂ ਲੈ ਕੇ ਆਏ ਸਨ। ਇਸ ਤੋਂ ਬਾਅਦ ਤਫ਼ਤੀਸ਼ੀ ਅਫ਼ਸਰ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਮਹਿਲਾ ਦੇ ਘਰ ਰੇਡ ਕਰਕੇ ਉਸ ਨੂੰ ਵੀ 33 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜ੍ਹੋ- ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News