ਨ੍ਰਿਤਯ ਗੋਪਾਲ ਦਾਸ ਮੰਦਰ ਟਰੱਸਟ ਦੇ ਪ੍ਰਧਾਨ, ਨੁਪੇਂਦਰ ਨੂੰ ਨਿਰਵਾਣ ਕਮੇਟੀ ਦੀ ਕਮਾਂਡ
Wednesday, Feb 19, 2020 - 07:51 PM (IST)
ਨਵੀਂ ਦਿੱਲੀ — ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਗਠਿਤ ‘ਸ੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ’ ਦੀ ਬੁੱਧਵਾਰ ਨੂੰ ਪਹਿਲੀ ਬੈਠਕ ਹੋਈ, ਜਿਸ ਵਿਚ ਮਹੰਤ ਨ੍ਰਿਤਯਾ ਗੋਪਾਲ ਦਾਸ ਨੂੰ ਟਰੱਸਟ ਦਾ ਪ੍ਰਧਾਨ-ਪ੍ਰਬੰਧਕ ਦੀ ਜ਼ਿੰਮੇਵਾਰੀ ਸੌਂਪੀ ਗਈ। ਓਧਰ ਚੰਪਤ ਰਾਏ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਸੁਆਮੀ ਗੋਬਿੰਦ ਦੇਵ ਜੀ ਗਿਰ ਜੀ ਮਹਾਰਾਜ ਪੂਨਾ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬੈਠਕ ਵਿਚ ਮਹੰਤ ਧੀਰੇਂਦਰ ਦਾਸ, ਸੁਆਮੀ ਪਰਮਾਨੰਦ ਜੀ ਮਹਾਰਾਜ, ਵਾਸੂਦੇਵਾ ਜੀ ਮਹਾਰਾਜ, ਚੰਪਤ ਰਾਏ, ਮਹੰਤ ਨ੍ਰਿਤਯਾ ਗੋਪਾਲ ਦਾਸ, ਕਾਮੇਸ਼ਵਰ ਚੌਪਾਲ ਅਤੇ ਅਵਨੀਸ਼ ਅਵਸਥੀ ਨੇ ਹਿੱਸਾ ਲਿਆ।
ਦਿੱਲੀ ਦੀ ਫਰਮ ਸ਼ੰਕਰ ਅਈਅਰ ਐਂਡ ਕੰਪਨੀ ਰਣਜੀਤ ਨਗਰ, ਪਟੇਲ ਨਗਰ, ਨਵੀਂ ਦਿੱਲੀ ਨੂੰ ਟਰੱਸਟ ਦੇ ਚਾਰਟਰਡ ਅਕਾਊਂਟੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੰਪਨੀ ਟਰੱਸਟ ਦੇ ਅਕਾਊਂਟ ਨਾਲ ਸਬੰਧਤ ਸਾਰੇ ਕਾਨੂੰਨੀ ਕਾਰਜਾਂ ਨੂੰ ਪੂਰਾ ਕਰੇਗੀ। ਬੈਠਕ ਵਿਚ ਫੈਸਲਾ ਲਿਆ ਗਿਆ ਕਿ ਅਯੁੱਧਿਆ ਧਾਮ ਦੇ ਸਟੇਟ ਬੈਂਕ ਆਫ ਇੰਡੀਆ ਸ਼ਾਖਾ ਵਿਚ ਟਰੱਸਟ ਦਾ ਬੈਂਕ ਅਕਾਊਂਟ ਖੋਲ੍ਹਿਆ ਜਾਵੇਗਾ। ਜਿਸ ਦਾ ਸੰਚਾਲਨ ਸੁਆਮੀ ਗੋਬਿੰਦ ਦੇਵ ਗਿਰ ਜੀ, ਚੰਪਤ ਰਾਏ, ਡਾ. ਅਨਿਲ ਕੁਮਾਰ ਮਿਸ਼ਰ ਵਿਚੋਂ ਕਿਸੇ 2 ਦੇ ਸਾਂਝੇ ਦਸਤਖਤਾਂ ਨਾਲ ਹੋਵੇਗਾ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੁਪੇਂਦਰ ਮਿਸ਼ਰਾ ਨੂੰ ਭਵਨ ਨਿਰਮਾਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਉੱਤਰ ਪ੍ਰਦੇਸ਼ ਸਰਕਾਰ ਵਲੋਂ 2 ਆਈ. ਏ. ਐੱਸ. ਅਧਿਕਾਰੀ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ’ ਦੀ ਬੈਠਕ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਅਧਿਕਾਰੀਆਂ ਵਿਚ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਅਤੇ ਅਯੁੱਧਿਆ ਦੇ ਜ਼ਿਲਾ ਮੈਜਿਸਟਰੇਟ ਅਨੁਜ ਝਾਅ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਉਕਤ ਦੋਵੇਂ ਅਧਿਕਾਰੀ ਟਰੱਸਟ ਵਿਚ ਪਹਿਲਾਂ ਤੋਂ ਹੀ ਮੌਜੂਦ ਮੈਂਬਰ ਹੋਣਗੇ ਅਤੇ ਮੰਦਰ ਉਸਾਰੀ ਦੀ ਪ੍ਰਕਿਰਿਆ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਦੀ ਦੇਖ-ਰੇਖ ਕਰਦੇ ਹੋਏ ਮਦਦ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਬੈਠਕ ਵਿਚ ਪਾਰਦਰਸ਼ੀ ਢੰਗਾਂ ’ਤੇ ਖਾਸ ਤੌਰ ’ਤੇ ਧਿਆਨ ਦਿੱਤਾ ਜਾਵੇ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਾ ਹੋਵੇ।