Mahakumbh 2025 : ਸ਼ਰਧਾਲੂਆਂ ਲਈ ਹੋਣਗੇ 'ਹਾਈ-ਟੈਕ ਇੰਤਜ਼ਾਮ' , ਬੱਚਿਆਂ-ਬਜ਼ੁਰਗਾਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ
Wednesday, Jan 01, 2025 - 06:18 PM (IST)
ਪ੍ਰਯਾਗਰਾਜ (ਸੱਯਦ ਆਕਿਬ ਰਜ਼ਾ) : ਸੰਗਮ ਕੰਢੇ 'ਤੇ ਹਾਈ-ਟੈਕ ਹਾਊਸਬੋਟ ਅਤੇ ਆਧੁਨਿਕ ਆਈਸੋਲੇਟਡ ਚੇਂਜਿੰਗ ਰੂਮ ਮਹਾਕੁੰਭ ਦੌਰਾਨ ਸ਼ਰਧਾਲੂਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ। ਹਾਊਸਬੋਟ ਤੱਟ ਤੋਂ ਸੰਗਮ ਤੱਕ ਜਾਵੇਗੀ। ਜਿੱਥੇ ਸ਼ਰਧਾਲੂ ਕਿਸ਼ਤੀ ਦੇ ਅੰਦਰ ਬੰਦ ਥਾਂ 'ਤੇ ਪੌੜੀ ਦੀ ਮਦਦ ਨਾਲ ਉਤਰ ਕੇ ਸੰਗਮ 'ਚ ਇਸ਼ਨਾਨ ਕਰਨਗੇ। ਹਾਈਟੈਕ ਹਾਊਸਬੋਟ ਦੀ ਇਹ ਸਹੂਲਤ ਬੱਚਿਆਂ ਅਤੇ ਬਜ਼ੁਰਗਾਂ ਲਈ ਲਾਹੇਵੰਦ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ! ਲੇਟ ਫੀਸ ਦੇ ਨਾਲ ITR ਫਾਈਲ ਕਰਨ ਦੀ ਡੈੱਡਲਾਈਨ ਵਧੀ
ਛੇ ਮੋਟਰ ਹਾਊਸਬੋਟਾਂ ਦਾ ਪ੍ਰਬੰਧ ਕੀਤਾ ਗਿਆ
ਤੁਹਾਨੂੰ ਦੱਸ ਦੇਈਏ ਕਿ ਸੰਗਮ ਦੇ ਕੰਢੇ ਸ਼ਰਧਾਲੂਆਂ ਲਈ ਵਿਸ਼ੇਸ਼ ਹਾਊਸਬੋਟ ਦਾ ਪ੍ਰਬੰਧ ਮੇਲਾ ਪ੍ਰਸ਼ਾਸਨ ਨੇ ਕੀਤਾ ਹੈ। ਮੇਲਾ ਪ੍ਰਸ਼ਾਸਨ ਵੱਲੋਂ ਛੇ ਮੋਟਰ ਹਾਊਸਬੋਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਕਈ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਹ ਸਾਰੀਆਂ ਹਾਊਸਬੋਟਾਂ ਕਿਸੇ ਵੀ ਕੋਨੇ ਵਿੱਚ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : 15,000 ਤੋਂ ਜ਼ਿਆਦਾ ਵੈੱਬਸਾਈਟਸ ਤੇ ਇੰਫਲੁਐਂਸਰਸ 'ਤੇ ਲੱਗਾ ਬੈਨ, ਲੱਗੇ ਗੰਭੀਰ ਦੋਸ਼
ਇਸ ਦਾ ਮਤਲਬ ਹੈ ਕਿ ਸ਼ਰਧਾਲੂਆਂ ਨੂੰ ਘਾਟ ਦੇ ਪਾਸੇ ਤੋਂ ਬੈਠਣਾ ਹੋਵੇਗਾ, ਜਿਸ ਤੋਂ ਬਾਅਦ ਇਹ ਹਾਊਸਬੋਟ ਮੋਟਰ ਦੀ ਮਦਦ ਨਾਲ ਸੰਗਮ ਤੱਕ ਪਹੁੰਚੇਗੀ। ਸ਼ਰਧਾਲੂਆਂ ਨੂੰ ਹਾਈਟੈਕ ਹਾਊਸਬੋਟ ਵਿੱਚ ਸੋਫਾ ਸੈੱਟ ਅਤੇ ਚੇਂਜਿੰਗ ਰੂਮ ਵੀ ਮਿਲੇਗਾ। ਜਿਸ ਵਿੱਚ ਸ਼ਰਧਾਲੂ ਇਸ਼ਨਾਨ ਕਰਨ ਤੋਂ ਬਾਅਦ ਚੇਂਜਿੰਗ ਰੂਮ ਵਿੱਚ ਕੱਪੜੇ ਬਦਲ ਸਕਣਗੇ।
ਇਹ ਵੀ ਪੜ੍ਹੋ : ਟੈਕਸ ਵਿਵਾਦਾਂ ਨੂੰ ਸੁਲਝਾਉਣ ਦਾ ਮੌਕਾ, ਸਰਕਾਰ ਨੇ ਵਧਾਈ 'ਵਿਵਾਦ ਸੇ ਵਿਸ਼ਵਾਸ ਯੋਜਨਾ' ਦੀ ਡੈੱਡਲਾਈਨ
144 ਆਈਸੋਲੇਟਿਡ ਚੇਂਜਿੰਗ ਰੂਮ ਤਿਆਰ
ਹਾਊਸਬੋਟ ਦੇ ਮੈਨੇਜਰ ਹਰਸ਼ ਅਗਰਵਾਲ ਦਾ ਕਹਿਣਾ ਹੈ ਕਿ ਫਿਲਹਾਲ ਹਾਊਸਬੋਟ ਦਾ ਰੇਟ ਤੈਅ ਨਹੀਂ ਕੀਤਾ ਗਿਆ ਹੈ ਪਰ ਉਨ੍ਹਾਂ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ ਜੋ ਦਰਿਆ 'ਚ ਜਾਣ ਤੋਂ ਡਰਦੇ ਹਨ। ਉਹ ਸੁਰੱਖਿਅਤ ਬੈਠ ਕੇ ਸੰਗਮ ਵਿੱਚ ਇਸ਼ਨਾਨ ਕਰ ਸਕਦੇ ਹਨ। ਇਸ ਦੇ ਨਾਲ ਹੀ 144 ਆਈਸੋਲੇਟਿਡ ਚੇਂਜਿੰਗ ਰੂਮ ਵੀ ਤਿਆਰ ਕੀਤੇ ਗਏ ਹਨ। ਜਿਸ ਨੂੰ ਪਹਿਲੀ ਵਾਰ ਸੰਗਮ ਇਲਾਕੇ ਵਿੱਚ ਸ਼ਰਧਾਲੂਆਂ ਲਈ ਬਣਾਇਆ ਗਿਆ ਹੈ। ਇਹ ਚੇਂਜਿੰਗ ਰੂਮ ਅੰਦਰੋਂ ਗਰਮ ਹੋਣਗੇ ਅਤੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ। ਇਹ ਚੇਂਜਿੰਗ ਰੂਮ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੀ ਬੇਟੀ 'ਸਨਾ' ਨੇ ਆਪਣੇ ਦਮ 'ਤੇ ਹਾਸਲ ਕੀਤਾ ਵੱਡਾ ਮੁਕਾਮ, ਮਿਲ ਰਿਹੈ ਮੋਟਾ ਪੈਕੇਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8