ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

Wednesday, Apr 22, 2026 - 04:05 PM (IST)

ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ

ਚਮੋਲੀ- ਉੱਤਰਾਖੰਡ 'ਚ ਬਦਰੀਨਾਥ ਧਾਮ ਦੇ ਕਿਵਾੜ ਵੀਰਵਾਰ ਨੂੰ ਸਵੇਰੇ 6.15 ਵਜੇ ਖੁੱਲ੍ਹਣਗੇ। ਇਸ ਲਈ ਕਰੋੜਾਂ ਹਿੰਦੂਆਂ ਦੀ ਆਸਥਾ ਦੇ ਕੇਂਦਰ ਬਦਰੀਨਾਥ ਮੰਦਰ, ਵਿਰਾਟ ਅਤੇ ਸਿੰਘਦੁਆਰ ਸਮੇਤ ਬਦਰੀਨਾਥ ਪੁਰੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਭਗਵਾਨ ਬਦਰੀ ਵਿਸ਼ਾਲ ਦੇ ਪਹਿਲੇ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਹੀ ਬਦਰੀਨਾਥ ਪਹੁੰਚ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਮੰਗਲਮ ਮੌਕੇ 'ਤੇ ਮੌਜੂਦ ਰਹਿਣਗੇ।

ਬਦਰੀਨਾਥ, ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਡਾਕਟਰ ਹਰੀਸ਼ ਗੌੜ ਨੇ ਬੁੱਧਵਾਰ ਨੂੰ ਦੱਸਿਆ ਕਿ ਭਗਵਾਨ ਬਦਰੀ ਵਿਸ਼ਾਲ ਦੇ ਮੰਦਰ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਪਰੰਪਰਾ ਅਤੇ ਮਾਨਤਾਵਾਂ ਅਨੁਸਾਰ ਊਧਵ ਜੀ ਅਤੇ ਕੁਬੇਰ ਮਹਾਰਾਜ ਦੀਆਂ ਪਾਲਕੀਆਂ ਬੁੱਧਵਾਰ ਨੂੰ ਪਾਂਡੁਕੇਸ਼ਵਰ ਤੋਂ ਬਦਰੀਨਾਥ ਪਹੁੰਚੀਆਂ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮਿੱਤਰ ਊਧਵ ਅਤੇ ਦੇਵਤਿਆਂ ਦੇ ਖਜ਼ਾਨਚੀ ਕੁਬੇਰ ਮਹਾਰਾਜ ਦੀ ਪਵਿੱਤਰ ਉਤਸਵ ਪਾਲਦੀਆਂ ਬਦਰੀ ਮੰਦਰ, ਪਾਂਡੁਕੇਸ਼ਵਰ ਤੋਂ ਬੁੱਧਵਾਰ ਨੂੰ ਜੈ ਘੋਸ਼ ਨਾਲ ਬਦਰੀਨਾਥ ਧਾਮ ਪਹੁੰਚੀ। ਪੂਰੀ ਬਦਰੀਨਾਥ ਪੁਰੀ ਭਗਤੀ ਵਾਲਾ ਮਾਹੌਲ ਹੈ। ਚਾਰੇ ਪਾਸੇ ਜੈ ਬਦਰੀ ਵਿਸ਼ਾਲ ਦੇ ਜੈਕਾਰੇ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News