ਸਿਲੀਗੁੜੀ ’ਚ ਬਣੇਗਾ ਮਹਾਕਾਲ ਮੰਦਰ : ਮਮਤਾ ਬੈਨਰਜੀ
Thursday, Oct 16, 2025 - 11:44 PM (IST)

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਸਿਲੀਗੁੜੀ ’ਚ ਇਕ ਵਿਸ਼ਾਲ ਮਹਾਕਾਲ ਮੰਦਰ ਬਣੇਗਾ, ਜਿਸ ਦੇ ਲਈ ਇਕ ਟਰੱਸਟ ਬਣਾਇਆ ਜਾਵੇਗਾ। ਦਾਰਜਲਿੰਗ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਮਮਤਾ ਨੇ ਕਿਹਾ ਕਿ ਮੰਦਰ ਦਾ ਨਿਰਮਾਣ ਸਿਲੀਗੁਡ਼ੀ ’ਚ ਪ੍ਰਸਤਾਵਿਤ ਕਨਵੈਂਸ਼ਨ ਸੈਂਟਰ ਦੇ ਬਿਲਕੁਲ ਲਾਗੇ ਕੀਤਾ ਜਾਵੇਗਾ। ਹਿੰਦੂ ਪੁਰਾਤਨ ਮਾਨਤਾਵਾਂ ’ਚ ਭਗਵਾਨ ਸ਼ਿਵ ਦਾ ਇਕ ਨਾਂ ‘ਮਹਾਕਾਲ’ ਹੈ।
ਮਮਤਾ ਬੈਨਰਜੀ ਨੂੰ ਦੀਘਾ ’ਚ ਜਗਨਨਾਥ ਮੰਦਰ ਦੀ ਸਥਾਪਨਾ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਉਹ ਉੱਤਰੀ ਬੰਗਾਲ ’ਚ ਲੋਕ ਸੰਪਰਕ ਪ੍ਰੋਗਰਾਮ ’ਤੇ ਹਨ, ਜਿੱਥੇ ਤੇਜ਼ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਨੁਕਸਾਨ ਹੋਇਆ ਸੀ ਅਤੇ ਇਸ ਦੌਰਾਨ 32 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੰਦਰ ਲਈ ਜ਼ਮੀਨ ਸੂਬਾ ਸਰਕਾਰ ਦੇਵੇਗੀ।