ਕ੍ਰੈਸ਼ ਹੋਵੇਗਾ ਸ਼ੇਅਰ ਬਾਜ਼ਾਰ, ਸਿਰਫ ਸੋਨਾ ਬਣੇਗਾ ਸਹਾਰਾ : ਰਾਬਰਟ ਕਿਓਸਾਕੀ

Sunday, Oct 05, 2025 - 04:27 PM (IST)

ਕ੍ਰੈਸ਼ ਹੋਵੇਗਾ ਸ਼ੇਅਰ ਬਾਜ਼ਾਰ, ਸਿਰਫ ਸੋਨਾ ਬਣੇਗਾ ਸਹਾਰਾ : ਰਾਬਰਟ ਕਿਓਸਾਕੀ

ਨਵੀਂ ਦਿੱਲੀ- ਜੰਗ, ਟੈਰਿਫ, ਟ੍ਰੇਡ ਵਾਰ ਦੀ ਹਾਲਤ ’ਚ ਸੋਨਾ ਲਗਾਤਾਰ ਤੇਜ਼ੀ ਦੇ ਨਾਲ ਚੜ੍ਹ ਰਿਹਾ ਹੈ। ਇਨ੍ਹਾਂ ਹਾਲਾਤ ’ਤੇ ਦੁਨੀਆ ਭਰ ਦੇ ਦਿੱਗਜ ਸੋਨੇ ’ਤੇ ਭਰੋਸਾ ਦਿਖਾ ਰਹੇ ਹਨ। ਦੁਨੀਆ ਦੇ ਦਿੱਗਜ ਨਿਵੇਸ਼ਕ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਵਾਰੇਨ ਬਫੇਟ ਨੇ ਵੀ ਸੋਨੇ ਨੂੰ ਲੈ ਕੇ ਆਪਣਾ ਰੁਖ ਬਦਲ ਲਿਆ ਹੈ ਅਤੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੋਨਾ-ਚਾਂਦੀ ਹੀ ਸਹਾਰਾ ਬਣਨ ਵਾਲੇ ਹਨ।

ਬਫੇਟ ਹੁਣ ਤਕ ਸੋਨੇ-ਚਾਂਦੀ ਨੂੰ ਨਾਨ-ਪ੍ਰੋਡੈਕਟਿਵ ਐਸੇਟ ਦੱਸਦੇ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਰੁਖ ਬਦਲ ਲਿਆ ਹੈ। ਰਿਚ ਡੈਡ-ਪੁਅਰ ਡੈਡ ਦੇ ਲੇਖਕ ਰਾਬਰਟ ਕਿਓਸਾਕੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ’ਚ ਸ਼ੇਅਰ ਬਾਜ਼ਾਰ, ਬਾਂਡ ਸਭ ਕ੍ਰੈਸ਼ ਹੋਣ ਵਾਲੇ ਹਨ, ਉਸ ਹਾਲਤ ’ਚ ਸੋਨਾ-ਚਾਂਦੀ ਹੀ ਸਹਾਰਾ ਬਣਨ ਵਾਲੇ ਹਨ। ਕਿਓਸਾਕੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਵਾਰੇਨ ਬਫੇਟ ਸੋਨੇ-ਚਾਂਦੀ ’ਚ ਨਿਵੇਸ਼ ਨੂੰ ਗਲਤ ਠਹਿਰਾਉਂਦੇ ਰਹੇ, ਮਜ਼ਾਕ ਉਡਾਉਂਦੇ ਰਹੇ ਪਰ ਹੁਣ ਉਹ ਇਸ ਦਾ ਸਮਰਥਨ ਕਰ ਰਹੇ ਹਨ, ਜਿਸ ਦਾ ਮਤਲੱਬ ਹੈ ਕਿ ਸ਼ੇਅਰ ਬਾਜ਼ਾਰ, ਬਾਂਡਸ ਸਭ ਕ੍ਰੈਸ਼ ਹੋਣ ਵਾਲੇ ਹਨ। ਮੰਦੀ ਆਉਣ ਵਾਲੀ ਹੈ। ਦੱਸ ਦੇਈਏ ਕਿ ਕਿਓਸਾਕੀ ਸੋਨੇ-ਚਾਂਦੀ ਅਤੇ ਕ੍ਰਿਪਟੋਕਰੰਸੀ ਦੇ ਸਮਰਥਕ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਵੱਧਦੀ ਮਹਿੰਗਾਈ, ਭੂ-ਸਿਆਸੀ ਤਣਾਅ ਅਤੇ ਵਪਾਰ ਜੰਗ ਦੇ ਇਸ ਦੌਰ ’ਚ ਇਹ ਸੰਪਤੀਆਂ ਨਿਵੇਸ਼ਕਾਂ ਨੂੰ ਸੁਰੱਖਿਆ ਦਿੰਦੀਆਂ ਹਨ। ਉਹ ਚਿਤਾਵਨੀ ਦੇ ਰਹੇ ਹਨ ਕਿ ਆਰਥਿਕ ਸੰਕਟ ਕਰੀਬ ਹੈ, ਜੋ 1929 ਦੀ ਮਹਾਮੰਦੀ ਜਿੰਨਾ ਵੱਡਾ ਹੋ ਸਕਦਾ ਹੈ। ਕਿਓਸਾਕੀ ਦੀ ਸਲਾਹ ਹੈ ਕਿ ਨਿਵੇਸ਼ਕ ਹੁਣ ਰਵਾਇਤੀ ਨਿਵੇਸ਼ ਜਿਵੇਂ ਸ਼ੇਅਰ ਅਤੇ ਬਾਂਡ ਤੋਂ ਹਟ ਕੇ ਦੂਜੇ ਬਦਲਾਂ ’ਤੇ ਧਿਆਨ ਦੇਣ।

ਬਾਜ਼ਾਰ ’ਚ ਉਥਲ-ਪੁਥਲ ਪਰ ਚਮਕਿਆ ਸੋਨਾ

ਇਸ ਸਮੇਂ ਰਾਬਰਟ ਕਿਓਸਾਕੀ ਦੀ ਭਵਿੱਖਵਾਣੀ ਸੱਚ ਸਾਬਤ ਹੁੰਦੀ ਨਜ਼ਰ ਆਈ ਹੈ ਅਤੇ ਸੋਨੇ-ਚਾਂਦੀ ’ਚ ਨਿਵੇਸ਼ ਕਰਨ ਵਾਲਿਆਂ ਨੂੰ ਬੰਪਰ ਰਿਟਰਨ ਹਾਸਲ ਹੋਇਆ ਹੈ। ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਟੈਰਿਫ ਦੌਰਾਨ ਟ੍ਰੇਡ ਵਾਰ ਦੇ ਹਾਲਾਤ ਪੈਦਾ ਕਰ ਦਿੱਤੇ ਅਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ’ਚ ਹੜਕੰਪ ਮਚ ਗਿਆ।

ਇਸ ਦਾ ਅਸਰ ਹੁਣ ਵੀ ਦੇਖਣ ਨੂੰ ਮਿਲ ਰਿਹਾ ਹੈ ਪਰ ਜਿੱਥੇ ਬਾਜ਼ਾਰ ਤਿਲਕੇ, ਤਾਂ ਉਥੇ ਹੀ ਸੋਨੇ ਦੀਆਂ ਕੀਮਤਾਂ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਨਾਲ ਹੀ ਘਰੇਲੂ ਮਾਰਕੀਟ ’ਚ ਵੀ ਆਪਣੇ ਪੁਰਾਣੇ ਸਾਰੇ ਰਿਕਾਰਡ ਤੋੜਦੇ ਹੋਏ ਨਵੇਂ ਕੀਰਤੀਮਾਨ ਸਥਾਪਤ ਕੀਤੇ।

ਇਸ ਸਾਲ ਹੁਣ ਤਕ ਸੋਨਾ 45 ਫੀਸਦੀ ਤੋਂ ਵੱਧ ਉਛਲਿਆ ਹੈ, ਤਾਂ ਉਥੇ ਹੀ ਚਾਂਦੀ ਨੇ ਨਿਵੇਸ਼ਕਾਂ ਨੂੰ 50 ਫੀਸਦੀ ਤੋਂ ਵੀ ਵੱਧ ਦਾ ਰਿਟਰਨ ਦੇ ਕੇ ਮਾਲਾਮਾਲ ਕਰ ਦਿੱਤਾ ਹੈ।

ਸੋਨੇ-ਚਾਂਦੀ ’ਚ ਨਿਵੇਸ਼ ਦਾ ਸਮਾਂ

ਰਾਬਰਟ ਕਿਓਸਾਕੀ ਨੇ ਸੋਨੇ-ਚਾਂਦੀ ’ਚ ਨਿਵੇਸ਼ ਨੂੰ ਬੇਕਾਰ ਦੱਸਣ ਵਾਲੇ ਵਾਰੇਨ ਬਫੇਟ ਦੇ ਬਦਲੇ ਰੁਖ ਨੂੰ ਲੈ ਕੇ ਆਪਣੇ ਐਕਸ ਪੋਸਟ ’ਚ ਕਿਹਾ ਕਿ ਭਾਵੇਂ ਹੀ ਵਾਰੇਨ ਬਫੇਟ ਨੇ ਮੇਰੇ ਵਰਗੇ ਸੋਨੇ ਅਤੇ ਚਾਂਦੀ ਦੇ ਨਿਵੇਸ਼ਕਾਂ ਨੂੰ ਸਾਲਾਂ ਤਕ ਗਲਤ ਠਹਿਰਾਇਆ ਅਤੇ ਮਜ਼ਾਕ ਉਡਾਉਂਦੇ ਰਹੇ ਹੋਣ ਪਰ ਉਨ੍ਹਾਂ ਦੇ ਅਚਾਨਕ ਸਮਰਥਨ ਦਾ ਮਤਲੱਬ ਜ਼ਰੂਰ ਇਹ ਹੈ ਕਿ ਸ਼ੇਅਰ ਅਤੇ ਬਾਂਡ ਸਭ ਕ੍ਰੈਸ਼ ਹੋਣ ਵਾਲੇ ਹਨ ਅਤੇ ਅੱਗੇ ਮੰਦੀ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਵਾਰੇਨ ਬਫੇਟ ਦੀ ਗੱਲ ਸੁਣ ਕੇ ਹੋਰ ਥੋੜ੍ਹਾ ਸੋਨਾ, ਚਾਂਦੀ, ਬਿਟਕੁਆਇਨ ਅਤੇ ਈਥੇਰੀਅਮ ਖਰੀਦਣ ਦਾ ਸਮਾਂ ਆ ਗਿਆ ਹੈ।


author

Rakesh

Content Editor

Related News