ਧਨਤੇਰਸ ਤੋਂ ਪਹਿਲਾਂ ਬਣੇਗਾ ''ਰਾਜਯੋਗ'', ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ ਗੋਲਡਨ ਟਾਈਮ
10/8/2025 11:25:38 AM

ਵੈੱਬ ਡੈਸਕ- ਇਸ ਵਾਰ ਧਨਤੇਰਸ ਦਾ ਤਿਉਹਾਰ 18 ਅਕਤੂਬਰ (ਸ਼ਨੀਵਾਰ) ਨੂੰ ਮਨਾਇਆ ਜਾਵੇਗਾ। ਧਨਤੇਰਸ ਨੂੰ ਧਨਤ੍ਰਯੋਦਸ਼ੀ, ਧਨਵੰਤਰੀ ਤ੍ਰਯੋਦਸ਼ੀ ਅਤੇ ਧਨਵੰਤਰੀ ਜਯੰਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਗ੍ਰਹਿ-ਨਕਸ਼ਤਰਾਂ ਦੀ ਸਥਿਤੀ ਅਨੁਸਾਰ ਇਕ ਵਿਸ਼ੇਸ਼ ਤੇ ਸ਼ੁੱਭ ਗਜਕੇਸਰੀ ਯੋਗ ਬਣ ਰਿਹਾ ਹੈ, ਜੋ ਕਈ ਰਾਸ਼ੀਆਂ ਲਈ ਖੁਸ਼ਹਾਲੀ ਲਿਆਉਣ ਵਾਲਾ ਮੰਨਿਆ ਜਾ ਰਿਹਾ ਹੈ।
ਕੀ ਹੈ ਗਜਕੇਸਰੀ ਯੋਗ?
ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਗੁਰੂ (ਬ੍ਰਹਸਪਤੀ) ਅਤੇ ਚੰਦਰਮਾ ਇਕ ਹੀ ਰਾਸ਼ੀ 'ਚ ਇਕੱਠੇ ਹੁੰਦੇ ਹਨ, ਤਾਂ ਗਜਕੇਸਰੀ ਯੋਗ ਦਾ ਗਠਨ ਹੁੰਦਾ ਹੈ। ਇਹ ਯੋਗ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਹ ਵਿਅਕਤੀ ਦੇ ਜੀਵਨ 'ਚ ਧਨ, ਮਾਨ-ਸਨਮਾਨ, ਸਿਹਤ ਅਤੇ ਖੁਸ਼ਹਾਲੀ ਲਿਆਉਂਦਾ ਹੈ। ਜਿਨ੍ਹਾਂ ਦੀ ਕੁੰਡਲੀ 'ਚ ਇਹ ਯੋਗ ਬਣਦਾ ਹੈ, ਉਹ ਆਪਣੇ ਖੇਤਰ 'ਚ ਭਾਵੇਂ ਸਿੱਖਿਆ ਹੋਵੇ, ਵਪਾਰ ਜਾਂ ਰਾਜਨੀਤੀ 'ਚ ਵੱਡੀ ਸਫਲਤਾ ਹਾਸਲ ਕਰਦੇ ਹਨ।
12 ਅਕਤੂਬਰ ਨੂੰ ਬਣੇਗਾ ਸ਼ੁੱਭ ਸੰਯੋਗ
ਇਸ ਦਿਨ ਗੁਰੂ ਤੇ ਚੰਦਰਮਾ ਮਿਥੁਨ ਰਾਸ਼ੀ 'ਚ ਯੁਤੀ ਕਰਨਗੇ, ਜਿਸ ਨਾਲ ਇਹ ਸ਼ੁੱਭ ਯੋਗ ਬਣੇਗਾ। ਕਿਹਾ ਜਾ ਰਿਹਾ ਹੈ ਕਿ ਇਹ ਸੰਯੋਗ ਧਨਤੇਰਸ ਤੋਂ ਪਹਿਲਾਂ ਦੇ ਦਿਨਾਂ ਨੂੰ ਹੋਰ ਵੀ ਮੰਗਲਮਈ ਬਣਾ ਦੇਵੇਗਾ ਅਤੇ ਕੁਝ ਰਾਸ਼ੀਆਂ ਲਈ ਇਹ ਸਮਾਂ ਵਿਸ਼ੇਸ਼ ਤੌਰ 'ਤੇ ਲਾਭਦਾਇਕ ਰਹੇਗਾ।
ਬ੍ਰਿਖ ਰਾਸ਼ੀ (Taurus)
ਬ੍ਰਿਖ ਰਾਸ਼ੀ ਵਾਲਿਆਂ ਲਈ ਗਜਕੇਸਰੀ ਯੋਗ ਗੋਲਡਨ ਟਾਈਮ ਲੈ ਕੇ ਆ ਰਿਹਾ ਹੈ। ਲੰਮੇ ਸਮੇਂ ਤੋਂ ਰੁਕੇ ਕੰਮ ਹੁਣ ਪੂਰੇ ਹੋਣ ਦੇ ਯੋਗ ਬਣ ਰਹੇ ਹਨ। ਕਰੀਅਰ 'ਚ ਤਰੱਕੀ ਹੋਵੇਗੀ ਅਤੇ ਮਾਨ-ਸਨਮਾਨ ਮਿਲੇਗਾ। ਜੋ ਲੋਕ ਨੌਕਰੀ ਬਦਲਣ ਦਾ ਸੋਚ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਬਹੁਤ ਹੀ ਉਚਿਤ ਹੈ। ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਮਿਥੁਨ ਰਾਸ਼ੀ (Gemini)
ਇਹ ਯੋਗ ਮਿਥੁਨ ਰਾਸ਼ੀ ਵਾਲਿਆਂ ਲਈ ਵਿੱਤੀ ਤੌਰ 'ਤੇ ਬਹੁਤ ਸ਼ੁੱਭ ਰਹੇਗਾ। ਪੈਸੇ ਦੇ ਨਵੇਂ ਸਰੋਤ ਖੁੱਲ੍ਹਣਗੇ, ਜਿਹੜਾ ਪੈਸਾ ਅਟਕਿਆ ਹੋਇਆ ਸੀ ਉਹ ਵਾਪਸ ਮਿਲ ਸਕਦਾ ਹੈ। ਵਪਾਰੀਆਂ ਲਈ ਇਹ ਸਮਾਂ ਲਾਭਦਾਇਕ ਸਾਬਤ ਹੋਵੇਗਾ। ਪਰਿਵਾਰਕ ਜੀਵਨ 'ਚ ਸਮਝਦਾਰੀ ਅਤੇ ਪਿਆਰ ਵਧੇਗਾ। ਪ੍ਰੇਮ ਸੰਬੰਧਾਂ 'ਚ ਵੀ ਮਿਠਾਸ ਆਵੇਗੀ।
ਕੰਨਿਆ ਰਾਸ਼ੀ (Virgo)
ਕੰਨਿਆ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਇਨਾਮ ਮਿਲ ਸਕਦਾ ਹੈ। ਕਿਸੇ ਸੀਨੀਅਰ ਵਿਅਕਤੀ ਦਾ ਸਹਿਯੋਗ ਮਿਲਣ ਦੀ ਸੰਭਾਵਨਾ ਹੈ। ਘਰ 'ਚ ਕੋਈ ਸ਼ੁੱਭ ਕਾਰਜ ਸੰਪੰਨ ਹੋ ਸਕਦਾ ਹੈ। ਮਾਨਸਿਕ ਸ਼ਾਂਤੀ ਬਣੀ ਰਹੇਗੀ ਅਤੇ ਸਿਹਤ 'ਚ ਸੁਧਾਰ ਦੇ ਸੰਕੇਤ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8