ਮਹਾਕਾਲ ਮੰਦਰ ਦੀ ਘਟਨਾ ਨੂੰ PM ਮੋਦੀ ਨੇ ਦਰਦਨਾਕ ਦੱਸਿਆ, ਕਿਹਾ- ਜ਼ਖ਼ਮੀਆਂ ਨੂੰ ਦਿੱਤੀ ਜਾ ਰਹੀ ਹਰ ਸੰਭਵ ਮਦਦ
Monday, Mar 25, 2024 - 01:48 PM (IST)
ਨਵੀਂ ਦਿੱਲੀ (ਭਾਸ਼ਾ)- ਹੋਲੀ ਦੇ ਤਿਉਹਾਰ 'ਤੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ 'ਚ ਸੋਮਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਨੂੰ ਬੇਹੱਦ ਦਰਦਨਾਕ ਦੱਸਿਆ ਅਤੇ ਝੁਲਸ ਗਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ 5.50 ਵਜੇ ਮੰਦਰ ਦੇ ਗਰਭ ਗ੍ਰਹਿ 'ਚ ਅੱਗ ਲੱਗਣ ਕਾਰਨ 14 ਲੋਕ ਝੁਲਸ ਗਏ, ਜਿਨ੍ਹਾਂ 'ਚ ਇਕ ਪੁਜਾਰੀ ਅਤੇ 'ਸੇਵਕ' (ਸਹਾਇਕ) ਸ਼ਾਮਲ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ,"ਉਜੈਨ ਦੇ ਮਹਾਕਾਲ ਮੰਦਰ 'ਚ ਵਾਪਰਿਆ ਹਾਦਸਾ ਬੇਹੱਦ ਦਰਦਨਾਕ ਹੈ। ਮੈਂ ਇਸ ਹਾਦਸੇ 'ਚ ਜ਼ਖਮੀ ਹੋਏ (ਝੁਲਸੇ) ਸਾਰੇ ਸ਼ਰਧਾਲੂਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ਹੇਠ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ਕਰਨ 'ਚ ਲੱਗਾ ਹੋਇਆ ਹੈ।''
ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਇੱਥੇ 'ਸ਼੍ਰੀ ਅਰਬਿੰਦੋ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼' (ਐੱਸ.ਏ.ਐੱਮ.ਐੱਸ.) ਪਹੁੰਚੇ ਅਤੇ ਮਹਾਕਾਲੇਸ਼ਵਰ ਮੰਦਰ 'ਚ ਅੱਗ ਦੀ ਘਟਨਾ 'ਚ ਝੁਲਸੇ ਲੋਕਾਂ ਦਾ ਹਾਲ-ਚਾਲ ਪੁੱਛਿਆ। ਇਸ ਘਟਨਾ 'ਚ ਝੁਲਸੇ 8 ਜ਼ਖਮੀ ਇਸ ਨਿੱਜੀ ਹਸਪਤਾਲ 'ਚ ਦਾਖ਼ਲ ਹਨ। ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,"ਮੈਂ ਹਸਪਤਾਲ 'ਚ ਝੁਲਸੇ ਲੋਕਾਂ ਦਾ ਹਾਲ-ਚਾਲ ਪੁੱਛ ਰਿਹਾ ਸੀ। ਇਸ ਦੌਰਾਨ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਝੁਲਸੇ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਝੁਲਸੇ ਹੋਏ ਲੋਕਾਂ ਦੀ ਸਥਿਤੀ ਬਾਰੇ ਫੋਨ 'ਤੇ ਜਾਣਕਾਰੀ ਲਈ ਹੈ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਝੁਲਸੇ ਹੋਏ ਲੋਕਾਂ ਦੀ ਹਾਲਤ ਠੀਕ ਹੈ। ਮੁੱਖ ਮੰਤਰੀ ਨੇ ਕਿਹਾ,"ਇਹ ਲੋਕ 30 ਤੋਂ 40 ਫੀਸਦੀ ਤੱਕ ਝੁਲਸ ਗਏ ਹਨ। ਡਾਕਟਰ ਇਨ੍ਹਾਂ ਦਾ ਵਧੀਆ ਇਲਾਜ ਕਰ ਰਹੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8