ਤਿੰਨ ਵੱਡੇ ਤੀਰਥ ਸਥਾਨਾਂ ਨੂੰ ਜੋੜਨ ਵਾਲੀ ਟਰੇਨ 16 ਫਰਵਰੀ ਤੋਂ ਹੋਵੇਗੀ ਸ਼ੁਰੂ

Friday, Feb 14, 2020 - 08:28 PM (IST)

ਤਿੰਨ ਵੱਡੇ ਤੀਰਥ ਸਥਾਨਾਂ ਨੂੰ ਜੋੜਨ ਵਾਲੀ ਟਰੇਨ 16 ਫਰਵਰੀ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਫਰਵਰੀ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ। ਇਸ ਦੌਰਾਨ ਪੀ.ਐੱਮ. ਮੋਦੀ ਕਰੀਬ 30 ਤੋਂ ਜ਼ਿਆਦਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ 'ਚ ਬਨਾਰਸ ਹਿੰਦੂ ਯੂਨੀਵਰਸਿਟੀ 'ਚ 430 ਬੈਡ ਦਾ ਸੁਪਰ ਸਪੈਸ਼ਿਏਲਟੀ ਸਰਕਾਰੀ ਹਸਪਤਾਲ ਦੀ ਵੀ ਸੌਗਾਤ ਦੇਣਗੇ।
ਪ੍ਰਧਾਨ ਮੰਤਰੀ ਮੋਦੀ ਆਈ.ਆਰ.ਸੀ.ਟੀ.ਸੀ. ਦੀ ਮਹਾਕਾਲ ਐਕਪ੍ਰੈਸ ਨੂੰ ਵੀਡੀਓ ਲਿੰਕ ਦੇ ਜ਼ਰੀਏ ਹਰੀ ਝੰਡੀ ਦਿਖਆਉਣਗੇ। ਰਾਤਭਰ ਚੱਲਣ ਵਾਲੀ ਇਹ ਟਰੇਨ 3 ਤੀਰਥ ਸਥਾਨ ਵਾਰਾਣਸੀ, ਊਜੈਨ ਅਤੇ ਉਂਕਾਰੇਸ਼ਵਰ ਨੂੰ ਜੋੜੇਗੀ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਪੰਡਿਤ ਦੀਨਦਿਆਲ ਉਪਾਧਿਆਏ ਮੈਮੋਰੀਅਲ ਸੈਂਟਰ 'ਚ ਪੰਡਿਤ ਦੀਨਦਿਆਲ ਉਪਾਧਿਆਏ ਦੀ 63 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕਰਨਗੇ।
ਇਸ ਦੇ ਨਾਲ ਹੀ ਭਾਰਤੀ ਰੇਲਵੇ ਦਾ ਪੀ.ਐੱਸ.ਯੂ. ਆਈ.ਆਰ.ਸੀ.ਟੀ.ਸੀ. ਆਮ ਜਨਤਾ ਲਈ ਤੀਜੀ ਕਾਰਪੋਰੇਟ ਟਰੇਨ ਸ਼ੁਰੂ ਕਰਨ ਲਈ ਤਿਆਰ ਹੈ। ਇਹ ਟਰੇਨ ਵਾਰਾਣਸੀ ਅਤੇ ਇੰਦੌਰ ਵਿਚਾਲੇ ਚੱਲੇਗੀ ਅਤੇ ਇਸ ਨੂੰ ਕਾਸ਼ੀ ਮਹਾਕਾਲ ਐਕਪ੍ਰੈਸ ਦਾ ਨਾਂ ਦਿੱਤਾ ਗਿਆ ਹੈ। ਟਰੇਨ ਦਾ ਉਦਾਘਟਨ 20 ਫਰਵਰੀ ਨੂੰ ਵਾਰਾਣਸੀ ਤੋਂ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਰੈਗੁਲਰ ਕਰ ਦਿੱਤਾ ਜਾਵੇਗਾ। ਇਹ ਟਰੇਨ ਆਈ.ਆਰ.ਸੀ.ਟੀ.ਸੀ. ਵੱਲੋਂ ਚਲਾਈ ਜਾਣ ਵਾਲੀ ਲਖਨਊ-ਨਵੀਂ ਦਿੱਲੀ ਤੇਜਸ ਅਤੇ ਅਹਿਮਦਾਬਾਦ-ਮੁੰਬਈ ਤੇਜਸ ਤੋਂ ਇਲਾਵਾ ਹੈ। ਹੁਣ ਇਹ ਤਿੰਨ ਟਰੇਨਾਂ ਕਾਰਪੋਰੇਟ ਸ਼੍ਰੇਣੀ 'ਚ ਆ ਜਾਣਗੀਆਂ।


author

Inder Prajapati

Content Editor

Related News