ਮਹਾਗਠਬੰਧਨ ਨੇ ਜਾਰੀ ਕੀਤੀ 243 ਉਮੀਦਵਾਰਾਂ ਦੀ ਸੂਚੀ, ਸ਼ਤਰੁਘਨ ਸਿਨਹਾ ਦੇ ਬੇਟੇ ਨੂੰ ਮਿਲੀ ਟਿਕਟ

Thursday, Oct 15, 2020 - 09:29 PM (IST)

ਮਹਾਗਠਬੰਧਨ ਨੇ ਜਾਰੀ ਕੀਤੀ 243 ਉਮੀਦਵਾਰਾਂ ਦੀ ਸੂਚੀ, ਸ਼ਤਰੁਘਨ ਸਿਨਹਾ ਦੇ ਬੇਟੇ ਨੂੰ ਮਿਲੀ ਟਿਕਟ

ਪਟਨਾ - ਬਿਹਾਰ ਵਿਧਾਨਸਭਾ ਚੋਣ 2020 ਲਈ ਮਹਾਗਠਬੰਧਨ ਨੇ 243 ਸੀਟਾਂ ਲਈ ਆਪਣੇ ਉਮੀਦਵਾਰਾੰ ਦੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਸੀ ਪੀ ਆਈ ਮਾਲੇ ਦੇ ਉਮੀਦਵਾਰਾਂ ਦਾ ਨਾਮ ਹੈ। ਇਸ ਸੂਚੀ 'ਚ ਮਹਾਗਠਬੰਧਨ 'ਚ ਸ਼ਾਮਲ ਕਾਂਗਰਸ ਨੇ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਨੂੰ ਬਾਂਕੀਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

ਸ਼ਤਰੂਘਨ ਸਿਨਹਾ ਦੇ ਬੇਟੇ ਅਤੇ ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਦੇ ਭਰਾ ਲਵ ਇਸ ਵਾਰ ਪਟਨਾ ਦੀ ਬਾਂਕੀਪੁਰ ਸੀਟ ਤੋਂ ਕਿਸਮਤ ਅਜਮਾਉਣਗੇ। ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਉਹ ਪਿਛਲੇ ਤਿੰਨ ਵਾਰ ਤੋਂ ਇਸ ਸੀਟ 'ਤੇ ਕਾਬਜ਼ BJP ਦੇ ਨੇਤਾ ਨਵੀਨ ਕਿਸ਼ੋਰ ਸਿਨਹਾ ਦੇ ਬੇਟੇ ਨਿਤਿਨ ਨਵੀਨ ਨੂੰ ਚੁਣੌਤੀ ਦੇਣਗੇ।
ਦੇਖੋ ਪੂਰੀ ਸੂਚੀ

 


author

Inder Prajapati

Content Editor

Related News