ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ, ਲੱਖਾਂ-ਕਰੋੜਾਂ 'ਚ ਕੀਮਤ
Friday, Nov 24, 2023 - 01:33 PM (IST)
ਬੈਂਗਲੁਰੂ (ਭਾਸ਼ਾ) - ਇਨਕਮ ਟੈਕਸ ਵਿਭਾਗ ਜੇਲ ’ਚ ਬੰਦ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੇ ਮਹਿੰਗੇ ਵਾਹਨਾਂ ਦੀ ਹਫ਼ਤੇ ਬੇਂਗਲੁਰੂ ’ਚ ਨਿਲਾਮੀ ਕਰੇਗਾ। ਸੁਕੇਸ਼ ’ਤੇ ਕਈ ਅਦਾਰਿਆਂ ਦੀ ਬਕਾਇਆ ਰਾਸ਼ੀ ਵਸੂਲਣ ਦੀ ਕੋਸ਼ਿਸ਼ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ, ਅਜਿਹੀਆਂ 11 ਕਾਰਾਂ ਅਤੇ ਇਕ ਬਾਈਕ ਦੀ 28 ਨਵੰਬਰ ਨੂੰ ਈ-ਨਿਲਾਮੀ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ
ਜਿਹੜੀਆਂ ਕਾਰਾਂ ਨਿਲਾਮੀ ਲਈ ਹੋਣਗੀਆਂ ਉਨ੍ਹਾਂ ’ਚ ਬੀ. ਐੱਮ. ਡਬਲਿਊ. ਐੱਮ-5, ਟੋਯੋਟਾ ਪ੍ਰਾਡੋ, ਰੇਂਜ ਰੋਵਰ, ਲੈਂਬਰਗਿਨੀ, ਜੈਗੁਆਰ ਐੱਕਸ. ਕੇ ਆਰ. ਕੂਪ, ਰੋਲਜ਼ ਰਾਇਸ, ਬੈਂਟਲੇ, ਇਨੋਵਾ ਕ੍ਰਿਸਟਾ, ਟੋਯੋਟਾ ਫਾਰਚਿਊਨਰ, ਨਿਸਾਨ ਟੀਨਾ ਅਤੇ ਪੋਰਸ਼ੇ ਸ਼ਾਮਲ ਹਨ। ਇਨ੍ਹਾਂ 11 ਕਾਰਾਂ ਤੋਂ ਇਲਾਵਾ, ਆਈ. ਟੀ. ਵਿਭਾਗ ਉਸ ਦੀ (ਸੁਕੇਸ਼ ਦੀ) ਸਪੋਰਟਸ ਕਰੂਜ਼ਰ ਬਾਈਕ-ਡੁਕਾਟੀ ਡਾਇਵੇਲ ਦੀ ਵੀ ਨਿਲਾਮੀ ਕਰੇਗਾ।
ਇਹ ਖ਼ਬਰ ਵੀ ਪੜ੍ਹੋ - ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ
ਵਿਭਾਗ ਵੱਲੋਂ ਜਾਰੀ ਨੋਟਿਸ ਦਾ ਹਵਾਲਾ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਦੀ ਕੀਮਤ 2.03 ਲੱਖ ਰੁਪਏ ਤੋਂ ਲੈ ਕੇ 1.74 ਕਰੋੜ ਰੁਪਏ ਤੱਕ ਹੈ। ਵਿਭਾਗ ਵੱਲੋਂ ਕੇਰਲ ਅਤੇ ਤਾਮਿਲਨਾਡੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਬਤ ਕੀਤੇ ਗਏ ਇਨ੍ਹਾਂ ਵਾਹਨਾਂ ਦੀ ਆਨਲਾਈਨ ਨਿਲਾਮੀ ਕੀਤੀ ਜਾਵੇਗੀ। ਸੂਤਰਾਂ ਨੇ ਦਾਅਵਾ ਕੀਤਾ ਕਿ 10 ਨਵੰਬਰ ਤੱਕ ਚੰਦਰਸ਼ੇਖਰ ’ਤੇ ਵੱਖ-ਵੱਖ ਸਰਕਾਰੀ ਅਦਾਰਿਆਂ ਦਾ 308.48 ਕਰੋੜ ਰੁਪਏ ਬਕਾਇਆ ਹੈ। ਇਸ ਲਈ ਅਸੀਂ ਇਨ੍ਹਾਂ ਮਹਿੰਗੇ ਵਾਹਨਾਂ ਦੀ ਨਿਲਾਮੀ ਰਾਹੀਂ ਬਕਾਇਆ ਵਸੂਲੀ ਕਰਨ ਦਾ ਫੈਸਲਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।