ਬਿਲਡਿੰਗ ਦੀ ਲਿਫਟ ''ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

Saturday, Dec 10, 2022 - 11:53 AM (IST)

ਬਿਲਡਿੰਗ ਦੀ ਲਿਫਟ ''ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਇਕ ਰਿਹਾਇਸ਼ੀ ਇਮਾਰਤ ਦੀ ਲਿਫ਼ਟ 'ਚ ਏਸੀ ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਤਲੋਜਾ 'ਚ ਮੰਗਲਵਾਰ ਸ਼ਾਮ ਵਾਪਰੀ। ਤਲੌਜਾ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਜਿਤੇਂਦਰ ਸੋਨਵਣੇ ਨੇ ਕਿਹਾ,''19 ਸਾਲਾ ਦੋਸ਼ੀ ਨੇ 5 ਸਾਲਾ ਕੁੜੀ ਨੂੰ ਇਮਾਰਤ ਦੇ ਪਾਰਕਿੰਗ ਖੇਤਰ 'ਚ ਖੇਡਦੇ ਹੋਏ ਦੇਖਿਆ, ਜਦੋਂ ਉਹ ਇੱਥੇ ਏਸੀ ਦੀ ਮੁਰੰਮਦ ਦੇ ਕੁਝ ਕੰਮ ਤੋਂ ਬਾਅਦ ਪੌੜੀਆਂ ਤੋਂ ਹੇਠਾਂ ਆ ਰਿਹਾ ਸੀ। ਉਹ ਕੁੜੀ ਨੂੰ ਲਿਫ਼ਟ ਦੇ ਅੰਦਰ ਲੈ ਗਿਆ ਅਤੇ ਜਾਣ ਤੋਂ ਪਹਿਲਾਂ ਉਸ ਨਾਲ ਯੌਨ ਸ਼ੋਸ਼ਣ ਕੀਤਾ।''

ਪੁਲਸ ਇੰਸਪੈਕਟਰ ਨੇ ਦੱਸਿਆ ਕਿ ਪੀੜਤਾ ਤੁਰੰਤ ਤੀਜੀ ਮੰਜ਼ਿਲ 'ਤੇ ਘਰ ਗਈ ਅਤੇ ਉਲਟੀ ਕਰਨ ਲੱਗੀ। ਜਦੋਂ ਉਸ ਦੀ ਮਾਂ ਨੇ ਉਸ ਤੋਂ ਪੁੱਛਿਆ ਸਭ ਠੀਕ ਹੈ ਤਾਂ ਬੱਚੀ ਨੇ ਘਟਨਾ ਬਾਰੇ ਦੱਸਿਆ। ਇਸ ਤੋਂ ਉਸ ਦੀ ਮਾਂ ਹੇਠਾਂ ਉਤਰੀ, ਜਿੱਥੇ ਉਸ ਨੂੰ ਦੋਸ਼ੀ ਮਿਲਾ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਇਮਾਰਤ ਦੇ ਸੁਰੱਖਿਆ ਗਾਰਡ ਅਤੇ ਹੋਰ ਵਾਸੀਆਂ ਨੇ ਫੜ ਰੱਖਿਆ ਸੀ। ਇਸ ਤੋਂ ਬਾਅਦ ਵਾਸੀਆਂ ਨੇ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ, ਜਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 (ਜਬਰ ਜ਼ਿਨਾਹ) ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ। ਸੋਨਵਣੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਕ ਸਥਾਨਕ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ। 


author

DIsha

Content Editor

Related News