''ਨਮਸਤੇ ਇੰਡੀਆ, ਮੇਰਾ ਨਾਮ ਪਾਰਕ ਜਿਨ ਹੈ...'', ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ''ਤੇ ਛਾਇਆ ਹਿੰਦੀ ਦਾ ਜਾਦੂ

Saturday, Apr 08, 2023 - 12:55 AM (IST)

''ਨਮਸਤੇ ਇੰਡੀਆ, ਮੇਰਾ ਨਾਮ ਪਾਰਕ ਜਿਨ ਹੈ...'', ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ''ਤੇ ਛਾਇਆ ਹਿੰਦੀ ਦਾ ਜਾਦੂ

ਨੈਸ਼ਨਲ ਡੈਸਕ : ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਪਾਰਕ ਜਿਨ ਭਾਰਤ ਦੇ 2 ਦਿਨਾ ਦੌਰੇ 'ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚੇ। ਉਹ ਪਹਿਲੀ ਵਾਰ ਭਾਰਤ ਆਏ ਹਨ। ਪਾਰਕ ਜਿਨ ਦੀ ਭਾਰਤ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ, ਜਦੋਂ ਭਾਰਤ ਅਤੇ ਕੋਰੀਆ ਆਪਣੇ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਹਨ। ਦਿੱਲੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਾਰਕ ਜਿਨ ਨੂੰ ਹਿੰਦੀ ਭਾਸ਼ਾ ਦਾ ਵੀ ਗਿਆਨ ਹੈ। ਉਨ੍ਹਾਂ ਹਿੰਦੀ ਵਿੱਚ ਆਪਣੀ ਜਾਣ-ਪਛਾਣ ਕਰਵਾਈ। ਉਨ੍ਹਾਂ ਕਿਹਾ, ''ਨਮਸਤੇ ਇੰਡੀਆ, ਮੇਰਾ ਨਾਮ ਪਾਰਕ ਜਿਨ ਹੈ।' ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਕ ਮਹੱਤਵਪੂਰਨ ਦੇਸ਼ ਹੈ। ਇਸ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਬਾਰੇ ਵੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਨਾਸਾ ਸਪੇਸਐਕਸ ਏਅਰ ਕੁਆਲਿਟੀ ਯੰਤਰ ਕਰੇਗਾ ਲਾਂਚ : ਯੂ. ਐੱਸ.

ਮੈਨੂੰ ਬਾਲੀਵੁੱਡ ਫਿਲਮਾਂ ਪਸੰਦ ਹਨ

ਪਾਰਕ ਜਿਨ ਨੇ ਕਿਹਾ ਕਿ ਕੋਰੀਆ ਵਿੱਚ ਨਾਟੂ-ਨਾਟੂ ਡਾਂਸ ਬਹੁਤ ਮਸ਼ਹੂਰ ਹੈ। ਮੈਂ ਖੁਦ ਵੀ ਇਹ RRR ਫਿਲਮ ਦੇਖੀ ਹੈ। ਅਸਲ 'ਚ ਇਹ ਇਕ ਸ਼ਾਨਦਾਰ ਫਿਲਮ ਹੈ। ਮੈਨੂੰ ਬਾਲੀਵੁੱਡ ਫਿਲਮਾਂ ਬੇਹੱਦ ਪਸੰਦ ਹਨ। ਮੈਂ 3 ਇਡੀਅਟਸ ਦੇਖੀ ਅਤੇ ਸ਼ਾਹਰੁਖ ਖਾਨ ਦੀ ਚੇਨਈ ਐਕਸਪ੍ਰੈੱਸ ਵੀ ਮੇਰੀ ਪਸੰਦੀਦਾ ਫਿਲਮਾਂ 'ਚੋਂ ਇਕ ਹੈ।

ਇਹ ਵੀ ਪੜ੍ਹੋ : ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ

ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਪਾਰਕ ਜਿਨ ਨੇ ਆਪਣੇ 2 ਦਿਨਾ ਭਾਰਤ ਦੌਰੇ ਦੌਰਾਨ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪਾਰਕ ਜਿਨ ਨੇ ਹਿੰਦੀ 'ਚ ਕਿਹਾ ਕਿ ਮੈਂ ਭਾਰਤ ਆ ਕੇ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹਾਂ। ਦੋਹਾਂ ਹਮਰੁਤਬਾ ਨੇਤਾਵਾਂ ਨੇ ਦੱਖਣੀ ਕੋਰੀਆ ਅਤੇ ਭਾਰਤ ਦਰਮਿਆਨ ਰਣਨੀਤਕ ਭਾਈਵਾਲੀ ਤੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਪਾਰਕ ਜਿਨ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕੀਤੀ। ਉਹ ਚੇਨਈ ਵੀ ਜਾਣਗੇ, ਜਿੱਥੇ ਉਹ ਦੱਖਣੀ ਕੋਰੀਆ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News