ਦਰਭੰਗਾ ਹਵਾਈ ਅੱਡੇ ''ਤੇ ਯਾਤਰੀ ਬੈਗ ''ਚੋਂ ਮਿਲੇ 3 ਕਾਰਤੂਸ ਅਤੇ ਮੈਗਜ਼ੀਨ, ਪੁਲਸ ਦੀ ਹਿਰਾਸਤ ''ਚ ਦੋਸ਼ੀ

Sunday, Dec 25, 2022 - 05:29 PM (IST)

ਦਰਭੰਗਾ ਹਵਾਈ ਅੱਡੇ ''ਤੇ ਯਾਤਰੀ ਬੈਗ ''ਚੋਂ ਮਿਲੇ 3 ਕਾਰਤੂਸ ਅਤੇ ਮੈਗਜ਼ੀਨ, ਪੁਲਸ ਦੀ ਹਿਰਾਸਤ ''ਚ ਦੋਸ਼ੀ

ਦਰਭੰਗਾ- ਬਿਹਾਰ ਦੇ ਦਰਭੰਗਾ ਹਵਾਈ ਅੱਡੇ ਤੋਂ ਐਤਵਾਰ ਨੂੰ ਉਡਾਣ ਭਰਨ ਵਾਲੇ ਇਕ ਵਿਅਕਤੀ ਦੇ ਬੈਗ ਵਿਚੋਂ 3 ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਦਰਭੰਗਾ ਦੇ ਸਬ ਡਵੀਜ਼ਨਲ ਪੁਲਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਯਾਤਰੀ ਦੀ ਪਛਾਣ ਕਮਾਲੂਦੀਨ ਦੇ ਰੂਪ 'ਚ ਹੋਈ ਹੈ ਅਤੇ ਉਸ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਬੈਗ 'ਚੋਂ ਕਾਰਤੂਸ ਅਤੇ ਮੈਗਜੀਨ ਜ਼ਬਤ ਕੀਤੇ ਗਏ ਹਨ ਅਤੇ ਜ਼ਬਤ ਕਾਰਤੂਸ ਅਤੇ ਮੈਗਜੀਨ 9 ਐੱਮ. ਐੱਮ. ਪਿਸਟਲ ਦੇ ਹਨ। ਕੁਮਾਰ ਨੇ ਦੱਸਿਆ ਕਿ ਕਮਾਲੂਦੀਨ ਨੇ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਦੇ ਜੱਦੀ ਜ਼ਿਲ੍ਹੇ ਪੂਰਬੀ ਚੰਪਾਰਣ 'ਚ ਦੋ ਪੁਲਸ ਮਾਮਲਿਆਂ 'ਚ ਉਸ ਦਾ ਨਾਂ ਹੈ, ਜਿੱਥੋਂ ਉਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਕੋਲੋਂ ਇਕ ਪ੍ਰੈਸ ਕਾਰਡ ਸਮੇਤ ਕੁਝ ਦਸਤਾਵੇਜ਼ ਵੀ ਬਰਾਮਦ ਕੀਤੇ ਗਏ, ਜੋ ਫਰਜ਼ੀ ਪ੍ਰਤੀਤ ਹੋ ਰਹੇ ਹਨ।


author

Tanu

Content Editor

Related News