UP ’ਚ 2017 ਤੋਂ ਪਹਿਲਾਂ ਗੁੰਡਿਆਂ ਦੀ ਮਨਮਾਨੀ ਚੱਲਦੀ ਸੀ, ਹੁਣ ਉਹ ਲੋਕ ਜੇਲ੍ਹ ’ਚ ਹਨ : PM ਮੋਦੀ

Tuesday, Sep 14, 2021 - 04:13 PM (IST)

UP ’ਚ 2017 ਤੋਂ ਪਹਿਲਾਂ ਗੁੰਡਿਆਂ ਦੀ ਮਨਮਾਨੀ ਚੱਲਦੀ ਸੀ, ਹੁਣ ਉਹ ਲੋਕ ਜੇਲ੍ਹ ’ਚ ਹਨ : PM ਮੋਦੀ

ਅਲੀਗੜ੍ਹ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਗੁੰਡੇ ਅਤੇ ਮਾਫੀਆ ਦੀ ਮਨਮਾਨੀ ਚੱਲਦੀ ਸੀ ਪਰ ਹੁਣ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ’ਚ ਹਾਲਾਤ ਬਦਲ ਗਏ ਹਨ। ਅਜਿਹੇ ਲੋਕ ਹੁਣ ਸਲਾਖਾਂ ਦੇ ਪਿੱਛੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਗਰੀਬਾਂ ਲਈ ਭਲਾਈ ਸਕੀਮਾਂ ਲਾਗੂ ਕਰਨ ’ਚ ਰੁਕਾਵਟਾਂ ਪਾ ਰਹੇ ਸਨ ਪਰ ਹੁਣ ਅਜਿਹੀ ਕੋਈ ਰੁਕਾਵਟ ਨਹੀਂ ਹੈ ਅਤੇ ਅਜਿਹੀਆਂ ਯੋਜਨਾਵਾਂ ਦੇ ਲਾਭ ਲੋੜਵੰਦ ਲੋਕਾਂ ਤੱਕ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਇੱਥੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸੂਬਾ ਸਰਕਾਰ ਮਹਾਨ ਆਜ਼ਾਦੀ ਘੁਲਾਟੀਏ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੀ ਯਾਦ ਅਤੇ ਸਨਮਾਨ ’ਚ ਇਸ ਯੂਨੀਵਰਸਿਟੀ ਦੀ ਸਥਾਪਨਾ ਕਰ ਰਹੀ ਹੈ। ਇਹ ਯੂਨੀਵਰਸਿਟੀ ਅਲੀਗੜ੍ਹ ਦੀ ਕੋਲ ਤਹਿਸੀਲ ਦੇ ਲੋਧਾ ਅਤੇ ਮੂਸੇਪੁਰ ਕਰੀਮ ਜੜੌਲੀ ਪਿੰਡਾਂ ਵਿੱਚ ਲਗਭਗ 92 ਏਕੜ ਜ਼ਮੀਨ ਉੱਤੇ ਬਣਾਈ ਜਾਵੇਗੀ।  

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਅਲੀਗੜ੍ਹ 'ਨੋਡ' ਵਿਖੇ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪਹਿਲਾਂ ਰੱਖਿਆ ਉਪਕਰਣਾਂ ਦੇ ਦਰਾਮਦਕਾਰ ਵਜੋਂ ਵੇਖਿਆ ਜਾਂਦਾ ਸੀ ਪਰ ਅੱਜ ਦੇਸ਼ ਨੂੰ ਇਕ ਪ੍ਰਮੁੱਖ ਰੱਖਿਆ ਨਿਰਯਾਤਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ,“ਅੱਜ, ਸਿਰਫ਼ ਭਾਰਤ ਹੀ ਨਹੀਂ, ਬਲਕਿ ਵਿਸ਼ਵ ਦੇਖ ਰਿਹਾ ਹੈ ਕਿ ਗ੍ਰੇਨੇਡ, ਰਾਈਫਲਾਂ, ਲੜਾਕੂ ਜਹਾਜ਼ਾਂ, ਡਰੋਨਾਂ ਅਤੇ ਜੰਗੀ ਜਹਾਜ਼ਾਂ ਵਰਗੇ ਆਧੁਨਿਕ ਉਪਕਰਣ ਦੇਸ਼ ਵਿਚ ਹੀ ਕਿਵੇਂ ਤਿਆਰ ਕੀਤੇ ਜਾ ਰਹੇ ਹਨ।” ਮੋਦੀ ਨੇ ਭਾਜਪਾ ਦੇ ਮਰਹੂਮ ਨੇਤਾ ਕਲਿਆਣ ਸਿੰਘ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਜੇ ਉਹ ਇਸ ਮੌਕੇ 'ਤੇ ਹੁੰਦੇ, ਤਾਂ ਉਹ ਆਪਣੇ ਗ੍ਰਹਿ ਜ਼ਿਲ੍ਹੇ ਵਿਚ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੇ ਨਾਂ 'ਤੇ ਯੂਨੀਵਰਸਿਟੀ ਦੀ ਸਥਾਪਨਾ ਦੀ ਸ਼ਲਾਘਾ ਕਰਦੇ। ਯੋਗੀ ਆਦਿੱਤਿਆਨਾਥ ਸਰਕਾਰ ਦੀ ਮਸ਼ਹੂਰ ਜਾਟ ਸ਼ਖਸੀਅਤ ਦੇ ਬਾਅਦ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਨੂੰ ਸੱਤਾਧਾਰੀ ਭਾਜਪਾ ਵੱਲੋਂ ਅਗਲੇ ਸਾਲ ਰਾਜ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਈਚਾਰੇ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ’ਚ ਵੱਡੀ ਆਬਾਦੀ ਵਾਲਾ ਜਾਟ ਭਾਈਚਾਰਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਤੋਂ ਨਾਰਾਜ਼ ਜਾਪਦਾ ਹੈ। ਇਸ ਦੌਰਾਨ ਆਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਉਣ ਵਾਲੀ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਸਨ।

PunjabKesari


author

DIsha

Content Editor

Related News