ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਤਾਹਿਲਰਮਾਨੀ ਦਾ ਅਸਤੀਫਾ ਮਨਜ਼ੂਰ

09/21/2019 11:27:41 AM

ਨਵੀਂ ਦਿੱਲੀ—ਮਦਰਾਸ ਹਾਈਕੋਰਟ ਦੀ ਚੀਫ ਜਸਟਿਸ ਵਿਜੇ ਕਮਲੇਸ਼ ਤਾਹਿਲਰਮਾਣੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਅਸਤੀਫੇ ਨੂੰ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਸੰਯੁਕਤ ਸਕੱਤਰ ਸਦਾਨੰਦ ਵਸੰਤ ਦਾਤੇ ਨੇ ਸਵੀਕਾਰ ਕੀਤਾ ਹੈ। ਹੁਣ ਮਦਰਾਸ ਹਾਈਕੋਰਟ ਦੇ ਸਭ ਤੋਂ ਸੀਨੀਅਰ ਜਸਟਿਸ ਵਿਨੀਤ ਕੋਠਾਰੀ ਨੂੰ ਨਵਾਂ ਚੀਫ ਜਸਟਿਸ ਬਣਾਇਆ ਗਿਆ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਕਾਲਜੀਅਮ ਨੇ ਤਾਹਿਲਰਮਾਨੀ ਦਾ ਮੇਘਾਲਿਆਂ ਹਾਈ ਕੋਰਟ ਤਬਾਦਲਾ ਕਰ ਦਿੱਤਾ ਗਿਆ ਸੀ। ਕਾਲਜੀਅਮ ਦੇ ਇਸ ਫੈਸਲੇ ਤੋਂ ਨਰਾਜ਼ ਤਾਹਿਲਰਮਾਨੀ ਨੇ ਅਸਤੀਫਾ ਦੇ ਦਿੱਤਾ ਸੀ।

ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ 6 ਸਤੰਬਰ ਤੋਂ ਇਹ ਅਸਤੀਫਾ ਮਨਜੂਰ ਕੀਤਾ ਜਾਂਦਾ ਹੈ। ਨਿਆਂ ਮੰਤਰਾਲੇ ਦੁਆਰਾ ਇਹ ਨੋਟੀਫਿਕੇਸ਼ਨ 20 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ।

ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਕੋਠਾਰੀ ਕੋਲ ਵਕਾਲਤ ਦਾ ਕਾਫੀ ਲੰਬਾ ਐਕਸਪੀਰੀਅੰਸ ਹੈ। ਰਾਜਸਥਾਨ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ 'ਚ ਉਨ੍ਹਾਂ ਨੇ ਟੈਕਸ ਅਤੇ ਪੇਸ਼ੇਵਰ, ਕੰਪਨੀ ਕਾਨੂੰਨਾਂ 'ਤੇ 20 ਸਾਲ ਤੱਕ ਪ੍ਰੈਕਟਿਸ ਕੀਤੀ। 2005 'ਚ ਉਨ੍ਹਾਂ ਨੂੰ ਰਾਜਸਥਾਨ ਹਾਈ ਕੋਰਟ 'ਚ ਜੱਜ ਨਿਯੁਕਤ ਕੀਤਾ ਗਿਆ। 2016 'ਚ ਉਨ੍ਹਾਂ ਦਾ ਤਬਾਦਲਾ ਕਰਨਾਟਕ ਹਾਈ ਕੋਰਟ ਦਾ ਕਰ ਦਿੱਤਾ ਗਿਆ ਅਤੇ 23 ਸਤੰਬਰ ਨੂੰ ਉਨ੍ਹਾਂ ਨੂੰ ਮਦਰਾਸ ਹਾਈ ਕੋਰਟ ਦਾ ਸੀਨੀਅਰ ਜੱਜ ਦਾ ਅਹੁਦਾ ਸੰਭਾਲਿਆ ਹੈ।


Iqbalkaur

Content Editor

Related News