ਮੱਧ ਪ੍ਰਦੇਸ਼ : ਨੌਜਵਾਨ ਨੂੰ ਪੈਟਰੋਲ ਸੁੱਟ ਕੇ ਜਿਉਂਦਾ ਸਾੜਿਆ, 5 ਦੋਸ਼ੀ ਗ੍ਰਿਫਤਾਰ
Saturday, Oct 26, 2019 - 04:15 PM (IST)
ਸਾਗਰ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਕਜਲੀ ਜੰਗਲਾਤ ਇਲਾਕੇ 'ਚ ਆਪਸੀ ਵਿਵਾਦ ਤੋਂ ਬਾਅਦ 5 ਲੋਕਾਂ ਨੇ ਇਕ ਨੌਜਵਾਨ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਗੈਸ ਵੈਲਡਿੰਗ ਦਾ ਕੰਮ ਕਰਨ ਵਾਲੇ ਇਸ ਨੌਜਵਾਨ ਨੂੰ ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਕੈਂਟ ਪੁਲਸ ਨੂੰ ਦੱਸਿਆ ਕਿ ਇਕ ਹਫ਼ਤੇ ਪਹਿਲਾਂ ਕੋਲ ਹੀ ਦੀ ਦੁਕਾਨ ਦੇ ਲੋਕਾਂ ਨਾਲ ਪੀੜਤ ਨੌਜਵਾਨ ਦਾ ਵਿਵਾਦ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਗੈਸ ਵੈਲਡਿੰਗ ਦੇ ਕੰਮ ਨੂੰ ਲੈ ਕੇ ਹੋਇਆ ਸੀ। ਪਰਿਵਾਰ ਵਾਲਿਆਂ ਨੇ ਉਸੇ ਵਿਵਾਦ ਨੂੰ ਘਟਨਾ ਦਾ ਕਾਰਨ ਦੱਸਿਆ ਹੈ।
ਘਟਨਾ 'ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੇ ਬਾਅਦ ਹੀ ਖੁਲਾਸਾ ਹੋਵੇਗਾ ਕਿ ਮਾਮਲਾ ਆਪਸੀ ਰੰਜਿਸ਼ ਦਾ ਸੀ ਜਾਂ ਦੁਕਾਨ ਦੇ ਵਿਵਾਦ ਦਾ। ਪੁਲਸ ਅਨੁਸਾਰ ਅੱਗ ਲਗਾ ਕੇ ਜਿਉਂਦਾ ਸਾੜਨ ਦੇ ਮਾਮਲੇ 'ਚ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਪੁਲਸ ਅਨੁਸਾਰ ਘਟਨਾ ਦੇ ਕਾਰਨ ਦਾ ਖੁਲਾਸਾ ਜਾਂਚ ਪੂਰੀ ਹੋਣ ਦੇ ਬਾਅਦ ਹੀ ਹੋ ਸਕੇਗਾ।