ਮੱਧ ਪ੍ਰਦੇਸ਼ : ਸਿੰਥੈਟਿਕ ਦੁੱਧ ਦਾ ਵਪਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ , 62 ਗ੍ਰਿਫਤਾਰ

07/20/2019 5:20:19 PM

ਭੋਪਾਲ— ਮੱਧ ਪ੍ਰਦੇਸ਼ ਪੁਲਸ ਨੇ ਸਿੰਥੈਟਿਕ ਦੁੱਧ ਅਤੇ ਇਸ ਨਾਲ ਬਣੇ ਉਤਪਾਦਾਂ ਦੇ ਨਿਰਮਾਣ ਅਤੇ ਗੁਆਂਢੀ ਰਾਜਾਂ 'ਚ ਇਸ ਦੀ ਵਿਕਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ਦੇ 62 ਮੈਂਬਰਾਂ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੱਧ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਕਾਰਜ ਦਲ (ਐੱਸ.ਟੀ.ਐੱਫ.) ਦੇ ਸੁਪਰਡੈਂਟ ਰਾਜੇਸ਼ ਭਦੌਰੀਆ ਨੇ ਦੱਸਿਆ ਕਿ ਐੱਸ.ਟੀ.ਐੱਫ. ਨੇ ਇੱਥੋਂ ਲਗਭਗ 400 ਕਿਲੋਮੀਟਰ ਦੂਰ ਸ਼ੁੱਕਰਵਾਰ ਨੂੰ ਗਵਾਲੀਅਰ-ਚੰਬਲ ਖੇਤਰ ਦੇ ਮੁਰੈਨਾ ਜ਼ਿਲੇ ਦੇ ਅੰਬਾਹ ਅਤੇ ਭਿੰਡ ਜ਼ਿਲੇ ਦੇ ਲਹਾਰ 'ਚ ਸਥਿਤ ਸਿੰਥੈਟਿਕ ਦੁੱਧ ਬਣਾਉਣ ਵਾਲੇ ਕਾਰਖਾਨਿਆਂ 'ਤੇ ਛਾਪਾ ਮਾਰਿਆ।

ਉਨ੍ਹਾਂ ਨੇ ਦੱਸਿਆ ਕਿ ਛਾਪਿਆਂ 'ਚ ਪੁਲਸ ਨੇ ਲਗਭਗ 10 ਹਜ਼ਾਰ ਲੀਟਰ ਸਿੰਥੈਟਿਕ ਦੁੱਧ, ਵੱਡੀ ਮਾਤਰਾ 'ਚ ਰਸਾਇਣ 500 ਕਿਲੋ ਸਿੰਥੈਟਿਕ ਦੁੱਧ ਬਣਾਉਣ ਵਾਲੇ ਕਾਰਖਾਨਿਆਂ 'ਤੇ ਛਾਪਾ ਮਾਰਿਆ। ਉਨ੍ਹਾਂ ਨੇ ਦੱਸਿਆ ਕਿ ਛਾਪਿਆਂ 'ਚ ਪੁਲਸ ਨੇ ਲਗਭਗ 10 ਹਜ਼ਾਰ ਲੀਟਰ ਸਿੰਥੈਟਿਕ ਦੁੱਧ, ਵੱਡੀ ਮਾਤਰਾ 'ਚ ਰਸਾਇਣ, 500 ਕਿਲੋ ਸਿੰਥੈਟਿਕ ਮਾਵਾ ਅਤੇ 200 ਕਿਲੋਗ੍ਰਾਮ ਸਿੰਥੈਟਿਕ ਪਨੀਰ ਬਰਾਮਦ ਕੀਤਾ ਹੈ। ਉਨ੍ਹਾਂ ਨੇ ਕਿਹਾ ਸਿੰਥੈਟਿਕ ਦੁੱਧ ਅਤੇ ਇਸ ਨਾਲ ਬਣੇ ਉਤਪਾਦਾਂ ਦਾ ਨਿਰਮਾਣ ਅਤੇ ਵਪਾਰ ਕਰਨ ਦੇ ਦੋਸ਼ 'ਚ 62 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਵਲੋਂ ਸਿੰਥੈਟਿਕ ਦੁੱਧ ਅਤੇ ਇਸ ਦੇ ਉਤਪਾਦਾਂ ਨੂੰ ਮੱਧ ਪ੍ਰਦੇਸ਼ ਸਮੇਤ ਗੁਆਂਢੀ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ 'ਚ ਵਿਕਰੀ ਕੀਤੀ ਜਾਂਦੀ ਸੀ। ਐੱਸ.ਪੀ. ਨੇ ਦੱਸਿਆ ਕਿ ਗਿਰੋਹ ਤੋਂ ਇਸ ਗੈਰ-ਕਾਨੂੰਨੀ ਵਪਾਰ 'ਚ ਲਿਆਏ ਜਾ ਰਹੇ 20 ਟੈਂਕਰ ਅਤੇ 11 ਪਿਕਅੱਪ ਵਾਹਨਾਂ ਨੂੰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐੱਸ.ਟੀ.ਐੱਫ. ਦੇ ਜਵਾਨਾਂ ਨੇ ਸ਼ਨੀਵਾਰ ਨੂੰ ਇਕ ਦਰਜਨ ਹੋਰ ਸਥਾਨਾਂ 'ਤੇ ਵੀ ਛਾਪੇ ਮਾਰੇ।


DIsha

Content Editor

Related News