ਸ਼ਿਵਰਾਜ ਕੈਬਨਿਟ ਦਾ ਹੋਇਆ ਵਿਸਥਾਰ, 28 ਮੰਤਰੀਆਂ ਨੇ ਚੁੱਕੀ ਸਹੁੰ

07/02/2020 11:26:13 AM

ਭੋਪਾਲ- ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅੱਜ ਯਾਨੀ ਵੀਰਵਾਰ ਨੂੰ ਮੰਤਰੀਮੰਡਲ ਦਾ ਵਿਸਥਾਰ ਹੋਇਆ। ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਰਾਜਭਵਨ 'ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਕਾਂਗਰਸ ਦੀ ਕਮਲਨਾਥ ਸਰਕਾਰ ਡਿੱਗਣ ਤੋਂ ਬਾਅਦ ਜਦੋਂ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉਦੋਂ ਕੁਝ ਹੀ ਮੰਤਰੀਆਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਸੀ। 

PunjabKesariਵੀਰਵਾਰ ਨੂੰ ਕੁੱਲ 28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ 'ਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ। ਇਨ੍ਹਾਂ 'ਚੋਂ ਗੋਪਾਲ ਭਾਰਗਵ, ਵਿਜੇ ਸ਼ਾਹ, ਯਸ਼ੋਧਰਾ ਰਾਜੇ ਸਿੰਧੀਆ ਸਮੇਤ ਕਈ ਵੱਡੇ ਨੇਤਾ ਸ਼ਾਮਲ ਰਹੇ। ਅਜਿਹੇ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੰਤਰੀਮੰਡਲ ਵਿਸਥਾਰ ਹੈ, ਜਿਸ 'ਚ ਕਾਂਗਰਸ ਤੋਂ ਭਾਜਪਾ 'ਚ ਜੋਤੀਰਾਦਿੱਤਿਯ ਸਿੰਧੀਆ ਦੇ ਸਮਰਥਕਾਂ ਦੀ ਛਾਪ ਦਿੱਸੀ। ਸਹੁੰ ਚੁੱਕਣ ਸਮਾਰੋਹ 'ਚ ਖੁਦ ਸਿੰਧੀਆ ਵੀ ਮੌਜੂਦ ਰਹੇ। ਸਿੰਧੀਆ ਸਮਰਥਕ ਤੁਲਸੀ ਸਿਲਾਵਟ ਅਤੇ ਗੋਵਿੰਦ ਸਿੰਘ ਰਾਜਪੂਤ ਨੂੰ ਪਹਿਲਾਂ ਹੀ ਸ਼ਿਵਰਾਜ ਸਰਕਾਰ 'ਚ ਕੈਬਨਿਟ ਮੰਤਰੀ ਦੇ ਤੌਰ 'ਤੇ ਅਪ੍ਰੈਲ 'ਚ ਸ਼ਾਮਲ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਕੁੱਲ 230 ਮੈਂਬਰ ਹਨ। ਇਸ ਲਿਹਾਜ ਨਾਲ ਵੱਧ-ਵੱਧ 35 ਵਿਧਾਇਕ ਮੰਤਰੀ ਬਣਾਏ ਜਾ ਸਕਦੇ ਹਨ। ਸ਼ਿਵਰਾਜ ਸਮੇਤ ਕੁੱਲ 6 ਮੈਂਬਰ ਹਾਲੇ ਕੈਬਨਿਟ 'ਚ ਹਨ। ਦਰਅਸਲ ਕੈਬਨਿਟ ਵਿਸਥਾਰ ਕਈ ਕਾਰਨਾਂ ਕਰ ਕੇ ਰੁਕਿਆ ਹੋਇਆ ਸੀ। ਇਕ ਤਾਂ ਭਾਜਪਾ 'ਚ ਮੰਥਨ ਚੱਲ ਰਿਹਾ ਸੀ, ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਸਿਹਤ ਖਰਾਬ ਸੀ। ਇਸ ਵਿਚ ਬੁੱਧਵਾਰ ਨੂੰ ਹੀ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ।


DIsha

Content Editor

Related News