ਹਰ ਸਾਲ ਦੀਵਾਲੀ ਮਨਾਉਂਦਾ ਹੈ ਇਹ ਮੁਸਲਿਮ ਪਰਿਵਾਰ, ਧਨਤੇਰਸ ਵਾਲੇ ਦਿਨ ਜਨਮੇ ਸਨ ਜੁੜਵਾ ਪੁੱਤ

11/12/2020 4:55:29 PM

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਜੇਲ ਪਹਾੜੀ ਸਥਿਤ ਜੇਲ ਕੰਪਲੈਕਸ 'ਚ ਇਕਬਾਲ ਫੈਮਿਲੀ ਪਿਛਲੇ 14 ਸਾਲਾਂ ਤੋਂ ਦੀਵਾਲੀ ਦਾ ਤਿਉਹਾਰ ਮਨਾਉਂਦੀ ਆ ਰਿਹਾ ਹੈ। ਠੀਕ 14 ਸਾਲ ਪਹਿਲਾਂ ਕਾਰਤਿਕ ਮਹੀਨੇ 'ਚ ਆਉਣ ਵਾਲੀ ਧਨਤੇਰਸ ਦੇ ਦਿਨ ਉਨ੍ਹਾਂ ਦੇ ਘਰ ਜੁੜਵਾ ਪੁੱਤਾਂ ਨੇ ਜਨਮ ਲਿਆ ਸੀ। ਇਹੀ ਉਹ ਪਲ ਸੀ, ਜਦੋਂ ਇਕਬਾਲ ਫੈਮਿਲੀ ਨੇ ਤੈਅ ਕਰ ਲਿਆ ਕਿ ਹੁਣ ਤੋਂ ਹਰ ਵਾਰ ਦੀਵਾਲੀ ਵੈਸੇ ਹੀ ਮਨਾਉਣਗੇ, ਜਿੰਨੀ ਸ਼ਿੱਦਤ ਨਾਲ ਈਦ ਮਨਾਉਂਦੇ ਹਨ। ਪਿਆਰ ਨਾਲ ਘਰ 'ਚ ਪੁੱਤਾਂ ਨੂੰ ਹੈੱਪੀ ਅਤੇ ਹਨੀ ਬੁਲਾਉਂਦੇ ਹਨ। ਇਸ ਸਾਲ ਵੀ ਧਨਤੇਰਸ ਦੇ ਪਹਿਲੇ ਪੂਰਾ ਪਰਿਵਾਰ ਦੀਵਾਲੀ ਦੀਆਂ ਤਿਆਰੀਆਂ 'ਚ ਜੁਟ ਗਿਆ ਸੀ। ਸਫ਼ਾਈ ਕਰ ਲਈ ਗਈ ਹੈ, ਕਿਉਂਕਿ ਸ਼੍ਰੀ ਗਣੇਸ਼ ਅਤੇ ਲਕਸ਼ਮੀ ਜੀ ਦੀ ਪੂਜਾ ਵੀ ਤਾਂ ਕਰਨੀ ਹੈ। ਦੋਹਾਂ ਪੁੱਤਾਂ ਦੇ ਨਾਲ ਇਕਬਾਲ ਦੀਆਂ ਦੋਵੇਂ ਧੀਆਂ ਮੰਨਤ ਅਤੇ ਸਾਈਨਾ ਵੀ ਦੀਵਾਲੀ ਦੇ ਰੰਗਾਂ 'ਚ ਰੰਗੀ ਰਹਿੰਦੀਆਂ ਹਨ। \

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਜੁੜਵਾ ਪੁੱਤਾਂ ਦੀ ਮਾਂ ਰੇਸ਼ੂ ਅਹਿਮਦ ਕਹਿੰਦੀ ਹੈ,''ਸਾਡੇ ਇੱਥੇ ਜੁੜਵਾ ਪੁੱਤਾਂ ਦਾ ਜਨਮ ਧਨਤੇਰਸ ਦੇ ਦਿਨ ਹੋਇਆ ਸੀ, ਇਸ ਲਈ ਵੀ ਇਹ ਦਿਨ ਸਾਡੇ ਲਈ ਖਾਸ ਹੈ। ਹਿੰਦੁਸਤਾਨ 'ਚ ਵੈਸੇ ਹੀ ਫਿਰਕੂ ਸਦਭਾਵਨਾ ਦੀ ਪਰਪੰਰਾ ਰਹੀ ਹੈ, ਇਹੀ ਕਾਰਨ ਹੈ ਕਿ ਅਸੀਂ ਤਾਰੀਖ਼ 'ਤੇ ਦੋਹਾਂ ਪੁੱਤਾਂ ਦਾ ਜਨਮ ਦਿਨ ਮਨਾਉਂਦੇ ਆ ਰਹੇ ਹਨ। ਪਰਿਵਾਰ ਵਾਲੇ ਦੱਸਦੇ ਹਨ ਕਿ ਸਾਡੇ ਘਰ 'ਚ ਕੁਰਾਨ ਅਤੇ ਗੀਤਾ ਵੀ ਹੈ। ਗਣੇਸ਼ ਜੀ, ਲਕਸ਼ਮੀ ਜੀ, ਸ਼ੰਕਰ ਜੀ ਅਤੇ ਦੁਰਗਾ ਮਾਂ ਦੀਆਂ ਫੋਟੋਆਂ ਅਤੇ ਮੂਰਤੀਆਂ ਹਨ। ਦੀਵਾਲੀ ਦੀ ਰਾਤ ਘਰ 'ਚ ਪੂਜਨ ਕਰਨ ਤੋਂ ਬਾਅਦ ਮੂੰਹ ਬੋਲੇ ਭਰਾ ਰਾਮਪਾਲ ਉਨ੍ਹਾਂ ਦਾ ਪਰਿਵਾਰ ਅਤੇ ਸਾਡਾ ਪਰਿਵਾਰ ਮਿਲ ਕੇ ਦੀਵਾਲੀ ਮਨਾਉਂਦਾ ਹੈ। ਆਤਿਸ਼ਬਾਜੀਆਂ ਵੀ ਕਰਦੇ ਹਨ। ਰੇਸ਼ੂ ਕਹਿੰਦੀ ਹੈ,''ਮੇਰੇ ਪਤੀ ਇਕਬਾਲ ਦੀਵਾਲੀ ਲਈ ਰੰਗੋਲੀ ਖ਼ੁਦ ਬਣਾਉਂਦੇ ਹਨ। ਮੇਰੀ ਜ਼ਿੰਮੇਵਾਰੀ ਮਿਠਾਈ ਬਣਾਉਣ ਦੀ ਹੁੰਦੀ ਹੈ। ਸਾਡੇ ਇੱਥੇ ਮਜਹਬ 'ਚ ਕੋਈ ਭੇਦਭਾਵ ਨਹੀਂ ਹੁੰਦਾ। ਭੈਣਾਂ ਮੰਨਤ ਅਤੇ ਸਾਈਨਾ ਨੇ ਦੱਸਿਆ ਕਿ ਸਾਡੇ ਘਰ ਛੋਟੀ ਜਿਹੀ ਪੂਜਾ ਦੀ ਜਗ੍ਹਾ ਬਣਾਈ। ਜਿੱਥੇ ਸਾਰੇ ਦੇਵੀ-ਦੇਵਤਿਆਂ ਦੇ ਚਿੱਤਰ ਅਤੇ ਮੂਰਤੀਆਂ ਹਨ। ਅਸੀਂ ਜਿਸ ਤਰ੍ਹਾਂ ਨਮਾਜ਼ ਅਦਾ ਕਰਦੇ ਹਾਂ, ਵੈਸੇ ਹੀ ਪੂਜਾ ਵੀ ਕਰਦੇ ਹਾਂ। ਸਾਡੇ ਲਈ ਦੋਵੇਂ ਮਜਹਬ ਇਕੋ ਜਿਹੇ ਹਨ।

ਇਹ ਵੀ ਪੜ੍ਹੋ : ਪਿਆਰ ਦੇ ਬਹਾਨੇ ਪ੍ਰੇਮੀ ਵਲੋਂ ਜਬਰ ਜ਼ਿਨਾਹ, ਫਿਰ ਤਸਵੀਰਾਂ ਵਾਇਰਲ ਕਰ ਦੋਸਤਾਂ ਤੋਂ ਕਰਾਇਆ ਗੈਂਗਰੇਪ


DIsha

Content Editor

Related News