ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਦਾ ਦੋਸ਼ੀ ਭੋਪਾਲ ਦਾ ਅਖ਼ਬਾਰ ਮਾਲਕ ਪਿਆਰੇ ਮੀਆਂ ਗ੍ਰਿਫ਼ਤਾਰ

7/16/2020 6:34:58 PM

ਸ਼੍ਰੀਨਗਰ- ਮੱਧ ਪ੍ਰਦੇਸ਼ 'ਚ 6 ਨਾਬਾਲਗ ਕੁੜੀਆਂ ਨਾਲ ਰੇਪ ਦੇ ਮਾਮਲੇ 'ਚ ਭੋਪਾਲ ਦੇ ਇਕ ਅਖਬਾਰ ਦੇ ਮਾਲਕ ਪਿਆਰੇ ਮੀਆਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਭੋਪਾਲ ਪੁਲਸ ਨੂੰ ਪਿਆਰੇ ਮੀਆਂ ਦੀ ਭਾਲ ਸੀ। ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਭੋਪਾਲ ਤੋਂ ਪੁਲਸ ਦੀ ਟੀਮ ਮੰਗਲਵਾਰ ਦੀ ਰਾਤ ਦਿੱਲੀ ਲਈ ਰਵਾਨਾ ਹੋਈ ਅਤੇ ਦੂਜੇ ਦਿਨ ਬੁੱਧਵਾਰ ਨੂੰ ਦਿੱਲੀ ਤੋਂ ਫਲਾਈਟ ਰਾਹੀਂ ਸ਼੍ਰੀਨਗਰ ਪਹੁੰਚੀ।

ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਪੁਲਸ ਟੀਮ ਨੇ ਜੰਮੂ-ਕਸ਼ਮੀਰ ਪੁਲਸ ਨਾਲ ਸ਼੍ਰੀਨਗਰ 'ਚ ਖਾਨਯਾਰ ਇਲਾਕੇ 'ਚ ਸਥਿਤ ਇਕ ਹੋਟਲ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਿਸੇ ਤਰ੍ਹਾਂ ਦਾ ਸੁਰਾਗ ਦੇਣ ਵਾਲਿਆਂ ਲਈ 30 ਹਜ਼ਾਰ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ।


DIsha

Content Editor DIsha