ਮੱਧ ਪ੍ਰਦੇਸ਼ ''ਚ ਲਵ ਜਿਹਾਦ ਕਾਨੂੰਨ ਨੂੰ ਮਿਲੀ ਮਨਜ਼ੂਰੀ, 10 ਸਾਲ ਦੀ ਸਜ਼ਾ ਦਾ ਪ੍ਰਬੰਧ
Saturday, Dec 26, 2020 - 12:25 PM (IST)
ਭੋਪਾਲ- ਮੱਧ ਪ੍ਰਦੇਸ਼ ਦੀ ਸ਼ਿਵਰਾਜ ਕੈਬਨਿਟ 'ਚ ਲਵ ਜਿਹਾਦ ਵਿਰੁੱਧ 'ਧਰਮ ਸੁਤੰਤਰਤਾ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ 'ਚ ਕੁੱਲ 19 ਪ੍ਰਬੰਧ ਹਨ, ਜਿਸ ਦੇ ਅਧੀਨ ਜੇਕਰ ਧਰਮ ਤਬਦੀਲੀ ਦੇ ਮਾਮਲੇ 'ਚ ਪੀੜਤ ਪੱਖ ਦੇ ਪਰਿਵਾਰ ਵਾਲੇ ਸ਼ਿਕਾਇਤ ਕਰਦੇ ਹਨ ਤਾਂ ਪੁਲਸ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਇਸ ਕਾਨੂੰਨ ਅਨੁਸਾਰ, ਜੇਕਰ ਕਿਸੇ ਸ਼ਖਸ 'ਤੇ ਨਾਬਾਲਗ, ਅਨੁਸੂਚਿਤ ਜਾਤੀ/ਜਨਜਾਤੀ ਦੀਆਂ ਧੀਆਂ ਨੂੰ ਵਰਗਲਾ ਕੇ ਵਿਆਹ ਕਰਨ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਦੋਸ਼ੀ ਨੂੰ ਘੱਟੋ-ਘੱਟ 2 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਮਿਲੇਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ
ਇਸ ਦੇ ਨਾਲ ਹੀ ਜੇਕਰ ਕੋਈ ਸ਼ਖਸ ਧਨ ਅਤੇ ਜਾਇਦਾਦ ਦੇ ਲਾਲਚ 'ਚ ਧਰਮ ਲੁਕਾ ਕੇ ਵਿਆਹ ਕਰਦਾ ਹੈ ਤਾਂ ਵੀ ਇਸ ਨੂੰ ਲਵ ਜਿਹਾਦ ਮੰਨਿਆ ਜਾਵੇਗਾ ਅਤੇ ਇਸ ਦਾ ਵਿਆਹ ਰੱਦ ਕੀਤਾ ਜਾਵੇਗਾ। ਲਵ ਜਿਹਾਦ 'ਤੇ ਜਾਣਕਾਰੀ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਆਪਣੇ ਪ੍ਰਦੇਸ਼ 'ਚ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਬਣਾਇਆ ਹੈ। ਹੁਣ ਇਸ ਬਿੱਲ ਨੂੰ ਵਿਧਾਨ ਸਭਾ 'ਚ ਲਿਆਂਦਾ ਜਾਵੇਗਾ। ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ 28 ਦਸੰਬਰ ਤੋਂ ਪ੍ਰਸਤਾਵਿਤ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ