ਕਮਲਨਾਥ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ਮੱਧ ਪ੍ਰਦੇਸ਼ 'ਚ ਡਿੱਗੀ 15 ਮਹੀਨੇ ਦੀ ਸਰਕਾਰ

03/20/2020 12:34:43 PM

ਮੱਧ ਪ੍ਰਦੇਸ਼— ਮੁੱਖ ਮੰਤਰੀ ਕਮਲਨਾਥ ਨੇ ਅੱਜ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਉਨ੍ਹਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ। ਜਿਸ ਕਾਰਨ ਮੱਧ ਪ੍ਰਦੇਸ਼ ਦੀ ਇਹ ਸਰਕਾਰ 15 ਮਹੀਨਿਆਂ 'ਚ ਹੀ ਡਿੱਗ ਗਈ। ਦੱਸ ਦੇਈਏ ਕਿ 22 ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕਮਲਨਾਥ ਸਰਕਾਰ ਕੋਲ ਬਹੁਮਤ ਨਹੀਂ ਸੀ ਅਤੇ ਅੱਜ ਸ਼ਾਮ ਨੂੰ ਫਲੋਰ ਟੈਸਟ ਹੋਣਾ ਸੀ। ਇਸ ਤੋਂ ਪਹਿਲਾਂ ਹੀ ਕਮਲਨਾਥ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ।

ਭਾਜਪਾ ਨੇ ਮੇਰੇ ਕਾਰਜਕਾਲ ਦੌਰਾਨ ਸਾਡੇ ਕੰਮਾਂ ਵਿਰੁੱਧ ਸਾਜਿਸ਼ ਕੀਤੀ
ਇਸ ਦੌਰਾਨ ਕਮਲਨਾਥ ਨੇ ਕਿਹਾ ਕਿ 11 ਦਸੰਬਰ 2018 ਨੂੰ ਪਿਛਲੀ ਵਿਧਾਨ ਸਭਾ ਦਾ ਨਤੀਜਾ ਆਇਆ ਹੈ, ਜਿਸ 'ਚ ਕਾਂਗਰਸ ਸਭ ਤੋਂ ਵਧ ਸੀਟਾਂ ਹਾਸਲ ਕਰ ਕੇ ਆਈ। 17 ਦਸੰਬਰ ਨੂੰ ਮੈਂ ਸਹੁੰ ਚੁਕੀ ਅਤੇ 25 ਦਸੰਬਰ ਨੂੰ ਮੰਤਰੀ ਮੰਡਲ ਦੀ ਸਹੁੰ ਚੁਕੀ। ਅੱਜ 20 ਮਾਰਚ ਹੈ, ਇਸ ਦੌਰਾਨ ਸਾਡੀ ਕੋਸ਼ਿਸ਼ ਪ੍ਰਦੇਸ਼ ਦੀ ਤਸਵੀਰ ਬਦਲਣ ਦੀ ਰਹੀ। 15 ਮਹੀਨਿਆਂ 'ਚ ਮੇਰੀ ਕੀ ਗਲਤੀ ਸੀ, ਤੁਸੀਂ ਸਿਆਸੀ ਜੀਵਨ 'ਚ ਮੇਰੇ ਕੰਮ 'ਤੇ ਵਿਸ਼ਵਾਸ ਰੱਖਿਆ। ਕਮਲਨਾਥ ਨੇ ਕਿਹਾ ਕਿ ਭਾਜਪਾ ਨੇ ਮੇਰੇ ਕਾਰਜਕਾਲ ਦੌਰਾਨ ਸਾਡੇ ਕੰਮਾਂ ਵਿਰੁੱਧ ਸਾਜਿਸ਼ ਕੀਤੀ, ਪਹਿਲੇ ਦਿਨ ਤੋਂ ਇਹ ਲੋਕ ਸਾਡੀ ਸਰਕਾਰ ਸੁੱਟਣਾ ਚਾਹੁੰਦੇ ਸਨ।

ਇਕ ਮਹਾਰਾਜ ਤੇ ਉਨ੍ਹਾਂ ਦੇ 22 ਸਾਥੀਆਂ ਨਾਲ ਮਿਲ ਕੇ ਭਾਜਪਾ ਨੇ ਸਾਜਿਸ਼ ਰਚੀ
ਕਮਲਨਾਥ ਨੇ ਕਿਹਾ ਕਿ ਭਾਜਪਾ ਨੇ 22 ਵਿਧਾਇਕਾਂ ਨੂੰ ਬੰਧਕ ਬਣਾਇਆ ਅਤੇ ਇਹ ਪੂਰਾ ਦੇਸ਼ ਬੋਲ ਰਿਹਾ ਹੈ। ਕਰੋੜਾਂ ਰੁਪਏ ਖਰਚ ਕਰ ਕੇ ਖੇਡ ਖੇਡਿਆ ਜਾ ਰਿਹਾ ਹੈ। ਇਕ ਮਹਾਰਾਜ ਅਤੇ ਉਨ੍ਹਾਂ ਦੇ 22 ਸਾਥੀਆਂ ਨਾਲ ਮਿਲ ਕੇ ਸਾਜਿਸ਼ ਰਚੀ। ਉਨ੍ਹਾਂ ਨੇ ਕਿਹਾ ਕਿ ਜਿਸ ਦੀ ਸੱਚਾਈ ਥੋੜ੍ਹੇ ਸਮੇਂ 'ਚ ਸਾਹਮਣੇ ਆਏਗੀ। ਅਸੀਂ 3 ਵਾਰ ਵਿਧਾਨ ਸਭਾ 'ਚ ਬਹੁਮਤ ਸਾਬਤ ਕੀਤੀ। ਭਾਜਪਾ ਵਲੋਂ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ ਅਤੇ ਲੋਕਤੰਤਰੀ ਮੁੱਲਾਂ ਦਾ ਕਤਲ ਕੀਤਾ ਜਾ ਰਿਹਾ ਹੈ। ਜਨਤਾ ਇਨ੍ਹਾਂ ਸਾਰਿਆਂ ਨੂੰ ਮੁਆਫ਼ ਨਹੀਂ ਕਰੇਗੀ। 

ਭਾਜਪਾ ਨੂੰ ਇੱਥੇ ਸਰਕਾਰ ਚਲਾਉਣ ਲਈ 15 ਸਾਲ ਮਿਲੇ
ਪ੍ਰੈੱਸ ਕਾਨਫਰੰਸ 'ਚ ਕਮਲਨਾਥ ਨੇ ਕਿਹਾ ਕਿ ਅਸੀਂ ਆਪਣੇ ਕਾਰਜਕਾਲ 'ਚ ਮਆਫੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ, ਭਾਜਪਾ ਨੂੰ ਇੱਥੇ ਸਰਕਾਰ ਚਲਾਉਣ ਲਈ 15 ਸਾਲ ਮਿਲੇ। ਕਮਲਨਾਥ ਨੇ ਇਸ ਦੌਰਾਨ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੱਸੀਆਂ ਅਤੇ ਕਿਹਾ ਕਿ ਅਸੀਂ ਆਮ ਲੋਕਾਂ ਲਈ ਕੰਮ ਕੀਤਾ ਪਰ ਇਹ ਭਾਜਪਾ ਨੂੰ ਪਸੰਦ ਨਹੀਂ ਆਇਆ। ਸਾਡੀ ਸਰਕਾਰ 'ਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲੱਗਾ, ਭਾਜਪਾ ਨੇ ਕਿਸਾਨਾਂ ਨਾਲ ਧੋਖਾ ਕੀਤਾ ਪਰ ਸਾਨੂੰ ਉਨ੍ਹਾਂ ਲਈ ਕੰਮ ਨਹੀਂ ਕਰਨ ਦਿੱਤਾ।


DIsha

Content Editor

Related News