ਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦ, CM ਸ਼ਿਵਰਾਜ ਬੋਲੇ- ਸਖ਼ਤੀ ਨਾਲ ਹੋਵੇ ਪਾਲਣ

05/06/2021 6:32:39 PM

ਭੋਪਾਲ— ਮੱਧ ਪ੍ਰਦੇਸ਼ ’ਚ ਕੋਰੋਨਾ ਕਰਫਿਊ ਨੂੰ ਅੱਗੇ ਵਧਾਏ ਜਾਣ ਨੂੰ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 15 ਮਈ ਤੱਕ ਸੂਬੇ ਵਿਚ ਸਭ ਕੁਝ ਬੰਦ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ 15 ਮਈ ਤੱਕ ਅਸੀਂ ਸਭ ਕੁਝ ਬੰਦ ਕਰੀਏ ਅਤੇ ਇਸ ਕੋਰੋਨਾ ਕਰਫਿਊ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ, ਤਾਂ ਕਿ ਆਉਣ ਵਾਲੇ ਦਿਨਾਂ ਵਿਚ ਜਨ-ਜੀਵਨ ਆਮ ਹੋ ਸਕੇ। ਵਿਆਹਾਂ ਕਾਰਨ ਕੋਰੋਨਾ ਲਾਗ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੇ ਹਲਾਤਾਂ ਵਿਚ ਅਸੀਂ ਵਿਆਹ ਵਰਗੇ ਆਯੋਜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਕਿ ਮਈ ’ਚ ਵਿਆਹ ਨਾ ਹੋਣ, ਇਸ ਲਈ ਲੋਕਾਂ ਨੂੰ ਪ੍ਰੇਰਿਤ ਕਰੋ। 15 ਮਈ ਤੱਕ ਵਿਆਹਾਂ ਦੇ ਨਾਲ-ਨਾਲ ਜਨਤਕ ਪ੍ਰੋਗਰਾਮਾਂ ’ਤੇ ਵੀ ਰੋਕ ਲਾਈ ਗਈ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ’ਚ ਸੁਧਾਰ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਅਜੇ ਲੰਬਾ ਸਫ਼ਰ ਬਾਕੀ ਹੈ। ਇਸ ਲਈ 15 ਮਈ ਤੱਕ ਕੋਰੋਨਾ ਕਰਫਿਊ ਰਹੇਗਾ। ਅਨੰਤ ਕਾਲ ਤੱਕ ਅਸੀਂ ਸਭ ਕੁਝ ਬੰਦ ਨਹੀਂ ਰੱਖ ਸਕਦੇ। ਕੋਰੋਨਾ ਦੇ ਇਸ ਆਫ਼ਤ ਵਿਚ ਵਿਆਹ ਕਰਨ ਦਾ ਕੋਈ ਉੱਚਿਤ ਤੁਕ ਨਹੀਂ ਹੈ। ਕਈ ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦਰ ਘਟੀ ਹੈ ਪਰ ਕੁਝ ਜ਼ਿਲ੍ਹਿਆਂ ਵਿਚ ਹੋਰ ਕੰਮ ਕਰਨ ਦੀ ਲੋੜ ਹੈ। ਜਿੱਥੇ ਕੋਰੋਨਾ ਲਾਗ ਵਧੇਰੇ ਹੈ, ਉੱਥੇ ਵਧੇਰੇ ਕੋਸ਼ਿਸ਼ ਕਰਨ ਦੀ ਲੋੜ ਹੈ। ਮੁੱਖ ਮੰਤਰੀ ਸ਼ਿਵਰਾਜ ਨੇ ਆਪਣੇ ਵਰਚੂਅਲ ਸੰਬੋਧਨ ’ਚ ਕਿਹਾ ਕਿ ਪ੍ਰਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਪਾਜ਼ੇਟਿਵਿਟੀ ਦਰ ਲਗਾਤਾਰ ਡਿੱਗਦੀ ਜਾ ਰਹੀ ਹੈ। ਸਿਹਤਮੰਦ ਹੋਣ ਦੀ ਦਰ ਵਧ ਰਹੀ ਹੈ। 

ਦੱਸਣਯੋਗ ਹੈ ਕਿ ਦੇਸ਼ ’ਚ ਕੋਰੋਨਾ ਲਾਗ ਦਾ ਕੋਹਰਾਮ ਜਾਰੀ ਹੈ।  ਪਿਛਲੇ 24 ਘੰਟਿਆਂ ’ਚ ਦੇਸ਼ ’ਚ ਦਰਜ ਹੋਏ ਕੋਰੋਨਾ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ’ਚ ਕੋਰੋਨਾ ਦੇ 4,12,262 ਨਵੇਂ ਕੇਸ ਦਰਜ ਕੀਤੇ ਗਏ ਹਨ। ਉੱਥੇ ਹੀ ਕੋਰੋਨਾ ਨਾਲ ਰਿਕਾਰਡਤੋੜ ਮੌਤਾਂ ਵੀ ਹੋਈਆਂ ਹਨ। ਪਿਛਲੇ 24 ਘੰਟਿਆਂ ’ਚ 3,980 ਹੋਰ ਮੌਤਾਂ ਨਾਲ ਮਿ੍ਰਤਕਾਂ ਦਾ ਅੰਕੜਾ 23,01,68 ਤੱਕ ਪੁੱਜ ਗਿਆ ਹੈ। 


Tanu

Content Editor

Related News