ਮੱਧ ਪ੍ਰਦੇਸ਼ ''ਚ 12 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਹੋਣ ''ਤੇ ਭੜਕੇ ਰਾਹੁਲ, ਕਿਹਾ- ਪੂਰਾ ਦੇਸ਼ ਸ਼ਰਮਸਾਰ ਹੈ
Thursday, Sep 28, 2023 - 01:24 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਉਜੈਨ 'ਚ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਸੂਬੇ 'ਚ ਧੀਆਂ ਨਾਲ ਜਬਰ-ਜ਼ਿਨਾਹ ਲਈ ਸਿਰਫ ਅਪਰਾਧੀ ਹੀ ਨਹੀਂ, ਸਗੋਂ ਭਾਜਪਾ ਸਰਕਾਰ ਵੀ ਦੋਸ਼ੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਿਵਰਾਜ ਸਿੰਘ ਚੌਹਾਨ 'ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ 'ਚ ਔਰਤਾਂ ਨਾਲ ਜਬਰ-ਜ਼ਿਨਾਹ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ 'ਚ ਸੋਮਵਾਰ ਨੂੰ ਇਕ 12 ਸਾਲਾ ਬੱਚੀ ਸੜਕ 'ਤੇ ਖੂਨ ਨਾਲ ਲੱਥਪੱਥ ਪਈ ਮਿਲੀ ਅਤੇ ਡਾਕਟਰੀ ਜਾਂਚ 'ਚ ਉਸ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਸੜਕ 'ਤੇ ਖੂਨ ਨਾਲ ਲੱਥਪੱਥ ਮਿਲੀ ਕੁੜੀ, ਜਾਂਚ 'ਚ ਹੋਈ ਜਬਰ ਜ਼ਿਨਾਹ ਦੀ ਪੁਸ਼ਟੀ
ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ ਕਿ ਮੱਧ ਪ੍ਰਦੇਸ਼ 'ਚ ਇਕ 12 ਸਾਲ ਦੀ ਬੱਚੀ ਨਾਲ ਕੀਤਾ ਗਿਆ ਭਿਆਨਕ ਅਪਰਾਧ ਭਾਰਤ ਮਾਤਾ ਦੇ ਦਿਲ ਨੂੰ ਝੰਜੋੜ ਦੇਣ ਵਾਲਾ ਹੈ। ਔਰਤਾਂ ਵਿਰੁੱਧ ਸਭ ਤੋਂ ਵੱਧ ਅਪਰਾਧ ਅਤੇ ਨਾਬਾਲਗ ਬੱਚੀਆਂ ਖਿਲਾਫ਼ ਹੋਏ ਜਬਰ-ਜ਼ਿਨਾਹ ਦੀ ਗਿਣਤੀ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਵਿਚ ਹੈ। ਇਸ ਦੇ ਗੁਨਾਹਗਾਰ ਉਹ ਅਪਰਾਧੀ ਤਾਂ ਹੈ ਹੀ ਜਿਨ੍ਹਾਂ ਨੇ ਇਹ ਗੁਨਾਹ ਕੀਤੇ ਹਨ। ਨਾਲ ਹੀ ਪ੍ਰਦੇਸ਼ ਦੀ ਭਾਜਪਾ ਸਰਕਾਰ ਵੀ ਹੈ, ਜੋ ਧੀਆਂ ਦੀ ਰੱਖਿਆ ਕਰਨ ਤੋਂ ਅਸਮਰੱਥ ਹੈ। ਨਾ ਇਨਸਾਫ਼ ਹੈ, ਨਾ ਕਾਨੂੰਨ ਵਿਵਸਥਾ ਅਤੇ ਨਾ ਅਧਿਕਾਰ- ਅੱਜ ਪੂਰੇ ਮੱਧ ਪ੍ਰਦੇਸ਼ ਦੀਆਂ ਧੀਆਂ ਦੇ ਹਾਲਾਤ ਤੋਂ ਪੂਰਾ ਦੇਸ਼ ਸ਼ਰਮਸਾਰ ਹੈ। ਪਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ 'ਚ ਕੋਈ ਸ਼ਰਮ ਨਹੀਂ ਹੈ- ਚੋਣਾਵੀ ਭਾਸ਼ਣਾਂ, ਖੋਖਲੇ ਵਾਅਦਿਆਂ ਅਤੇ ਝੂਠੇ ਨਾਅਰਿਆਂ ਵਿਚਕਾਰ ਧੀਆਂ ਦੀਆਂ ਚੀਕਾਂ ਨੂੰ ਉਨ੍ਹਾਂ ਨੇ ਦਬਾ ਦਿੱਤਾ ਹੈ।
ਇਹ ਵੀ ਪੜ੍ਹੋ- 5 ਘੰਟੇ ਥੰਮ੍ਹੀ ਰਹੀ ਬੈਂਗਲੁਰੂ ਸ਼ਹਿਰ ਦੀ ਰਫ਼ਤਾਰ, ਜਾਮ ਇੰਨਾ ਲੰਮਾ ਕਿ ਸਕੂਲੀ ਬੱਚੇ ਰਾਤ ਨੂੰ ਪਹੁੰਚੇ ਘਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8