ਡੰਪਰ ਅਤੇ ਟੈਂਪੂ ''ਚ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, ਤਿੰਨ ਲੋਕ ਜਿਊਂਦੇ ਸੜੇ

Saturday, Nov 28, 2020 - 01:14 PM (IST)

ਡੰਪਰ ਅਤੇ ਟੈਂਪੂ ''ਚ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, ਤਿੰਨ ਲੋਕ ਜਿਊਂਦੇ ਸੜੇ

ਦੇਵਾਸ- ਮੱਧ ਪ੍ਰਦੇਸ਼ 'ਚ ਦੇਵਾਸ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 14 ਕਿਲੋਮੀਟਰ ਦੂਰ ਇੰਦੌਰ-ਭੋਪਾਲ ਰਾਜਮਾਰਗ 'ਤੇ ਭੌਂਰਾਸਾ ਫਾਟੇ ਨੇੜੇ ਡੰਪਰ ਅਤੇ ਟੈਂਪੂ ਟਰੈਵਲਰ 'ਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨਾਂ 'ਚ ਅੱਗ ਲੱਗ ਗਈ। ਅੱਗ ਨਾਲ ਟੈਂਪੂ ਟਰੈਵਲਰ 'ਚ ਫਸੇ ਤਿੰਨ ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਡਿਪਟੀ ਪੁਲਸ ਸੁਪਰਡੈਂਟ (ਡੀ.ਐੱਸ.ਪੀ.) ਕਿਰਨ ਸ਼ਰਮਾ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਇਕ ਵਜੇ ਦੇ ਨੇੜੇ-ਤੇੜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਦੇਵਾਸ, ਭੌਂਰਾਸਾ ਅਤੇ ਸੋਨਕੱਛ ਤੋਂ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ, ਅੱਗ ਬੁਝਾਊ ਗੱਡੀ ਦੇ ਮਾਧਿਅਮ ਨਾਲ ਅੱਗ ਬੁਝਾਈ ਗਈ ਪਰ ਉਦੋਂ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁਕੀ ਸੀ।

ਇਹ ਵੀ ਪੜ੍ਹੋ : ਯਮੁਨਾ ਐਕਸਪ੍ਰੈੱਸ ਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਰਾਤ ਕਰੀਬ ਇਕ ਵਜੇ ਭੋਪਾਲ ਤੋਂ ਆ ਰਹੀ ਟੈਂਪੂ ਟਰੈਵਲਰ ਗਲਤ ਦਿਸ਼ਾ ਤੋਂ ਆ ਰਹੇ ਡੰਪਰ ਨਾਲ ਟਕਰਾ ਗਈ, ਟੱਕਰ ਹੁੰਦੇ ਹੀ ਦੋਹਾਂ ਵਾਹਨਾਂ 'ਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਡੰਪਰ ਦਾ ਚਾਲਕ ਹਾਦਸੇ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ, ਜਦੋਂ ਕਿ ਟਰੈਵਲਰ 'ਚ ਤਿੰਨ ਲੋਕ ਫਸ ਗਏ। ਅੱਗ ਦੀ ਲਪਟਾਂ ਤੇਜ਼ ਹੋਣ ਕਾਰਨ ਉਨ੍ਹਾਂ ਦੀ ਵਾਹਨ 'ਚ ਹੀ ਸੜਨ ਨਾਲ ਮੌਤ ਹੋ ਗਈ। ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਲੈ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਟੈਂਪੂ ਟਰੈਵਲਰ ਪੂਰੀ ਤਰ੍ਹਾਂ ਸੜ ਗਈ, ਜਦੋਂ ਕਿ ਡੰਪਰ ਦਾ ਵੀ ਅਗਲਾ ਹਿੱਸਾ ਸੜਿਆ ਹੈ। ਡੀ.ਐੱਸ.ਪੀ. ਕਿਰਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸਾਰੇ ਉਜੈਨ ਜ਼ਿਲ੍ਹੇ ਦੇ ਪੀਪਲੀਨਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਸ਼ਾਮ ਮਾਲੀ (45), ਪੱਪੂ ਠਾਕੁਰ (32) ਅਤੇ ਸ਼ਿਵਨਾਰਾਇਣ ਨਾਮਦੇਵ (50) ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ


author

DIsha

Content Editor

Related News