ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ''ਚ ਖਾਧ ਮੰਤਰੀ ਨੇ ਖੁਦ ਕੀਤੀ ਸਫਾਈ

Monday, Jan 20, 2020 - 05:59 PM (IST)

ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ''ਚ ਖਾਧ ਮੰਤਰੀ ਨੇ ਖੁਦ ਕੀਤੀ ਸਫਾਈ

ਇੰਦੌਰ— ਮੱਧ ਪ੍ਰਦੇਸ਼ ਦੇ ਖਾਧ ਅਤੇ ਨਾਗਰਿਕ ਸਪਲਾਈ ਮੰਤਰੀ ਪ੍ਰਧੁਮਨ ਸਿੰਘ ਤੋਮਰ ਨੇ ਸੋਮਵਾਰ ਨੂੰ ਇੱਥੇ ਆਪਣੇ ਵਿਭਾਗ ਦੇ ਇਕ ਵੇਅਰਹਾਊਸ ਦੇ ਕੰਪਲੈਕਸ 'ਚ ਗੰਦਗੀ ਦੇ ਢੇਰ 'ਤੇ ਨਰਾਜਗੀ ਜਤਾਈ ਅਤੇ ਅਚਾਨਕ ਖੁਦ ਹੀ ਸਫਾਈ ਕਰਨ ਲਗ ਪਏ। ਤੋਮਰ ਦੀ ਇਸ ਸਫਾਈ ਮੁਹਿੰਮ ਦੀ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਫਾਈ ਲਈ ਖਾਧ ਅਤੇ ਨਾਗਰਿਕ ਸਪਲਾਈ ਮੰਤਰੀ ਦੇ ਖੁਦ ਮੈਦਾਨ 'ਚ ਉਤਰਨ 'ਤੇ ਸਰਕਾਰੀ ਵੇਅਰ ਹਾਊਸ ਦੇ ਕਰਮਚਾਰੀਆਂ ਨੂੰ ਸ਼ਰਮਿੰਦਾ ਹੁੰਦੇ ਵੇਖਿਆ ਗਿਆ। ਤੋਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਪਣੇ

ਕੰਪਲੈਕਸ ਨੂੰ ਸਾਫ ਰੱਖਣਾ ਇਕ ਨਾਗਰਿਕ ਦੇ ਤੌਰ 'ਤੇ ਸਾਡੇ ਸਾਰਿਆਂ ਦਾ ਕਰਤੱਵ ਹੈ। ਉਨ੍ਹਾਂ ਨੇ ਕਿਹਾ,''ਗੰਦਗੀ ਤੋਂ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਆ ਵਰਗੀ ਬੀਮਾਰੀਆਂ ਫੈਲਦੀਆਂ ਹਨ। ਗੰਦਗੀ ਦੀ ਸਥਿਤੀ ਖਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਠੀਕ ਨਹੀਂ ਹੈ।''  ਫਿਲਹਾਲ ਤੋਮਰ ਨੇ ਇੱਥੇ ਸਫ਼ਾਈ ਲਈ ਅਜਿਹੇ ਸਮੇਂ ਕਹੀ ਚੁਕੀ, ਜਦੋਂ ਦੇਸ਼ ਭਰ 'ਚ 'ਸਵੱਛਤਾ ਸਰਵੇਖਣ 2020' ਜਾਰੀ ਹੈ। ਇਸ ਤੋਂ ਪਹਿਲਾ ਵੀ ਤੋਮਰ ਗਵਾਲੀਅਰ ਅਤੇ ਸ਼ਿਵਪੁਰੀ 'ਚ ਨਾਲੇ-ਨਾਲੀਆਂ ਦੀ ਖੁਦ ਸਫਾਈ ਕਰਕੇ ਚਰਚਾ 'ਚ ਆ ਚੁੱਕੇ ਹਨ।


author

DIsha

Content Editor

Related News