ਭਾਜਪਾ ਸੰਸਦ ਮੈਂਬਰ ਨੰਦ ਕੁਮਾਰ ਚੌਹਾਨ ਦਾ ਕੋਰੋਨਾ ਨਾਲ ਦਿਹਾਂਤ
Tuesday, Mar 02, 2021 - 10:12 AM (IST)
ਖੰਡਵਾ- ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦਾ ਮੰਗਲਵਾਰ ਸਵੇਰੇ ਇੱਥੋਂ ਦੇ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ 'ਚ ਦਿਹਾਂਤ ਹੋ ਗਿਆ। ਸ਼੍ਰੀ ਚੌਹਾਨ 68 ਸਾਲ ਦੇ ਸਨ। ਉਹ ਪਿਛਲੇ ਲਗਭਗ ਇਕ ਮਹੀਨੇ ਤੋਂ ਹਸਪਤਾਲ 'ਚ ਦਾਖ਼ਲ ਸਨ। 11 ਜਨਵਰੀ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਭੋਪਾਲ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ।
ਸੀਨੀਅਰ ਸੰਸਦ ਮੈਂਬਰ ਦੇ ਦਿਹਾਂਤ 'ਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਡੂੰਘੀ ਸੋਗ ਹਮਦਰਦੀ ਜਤਾਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਸੋਗ ਜਤਾਇਆ ਹੈ। ਸਿਵਰਾਜ ਨੇ ਨੰਦ ਕੁਮਾਰ ਚੌਹਾਨ ਦੇ ਪ੍ਰਤੀ ਸੋਗ ਜਤਾਉਂਦੇ ਹੋਏ ਕਿਹਾ,''ਲੋਕਪ੍ਰਿਯ ਜਨਨੇਤਾ ਨੰਦੂ ਭਈਆ, ਸਾਨੂੰ ਸਾਰਿਆਂ ਨੂੰ ਛੱਡ ਕੇ ਚੱਲੇ ਗਏ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋਈਆਂ। ਨੰਦੂ ਭਈਆ ਦੇ ਰੂਪ 'ਚ ਭਾਜਪਾ ਨੇ ਇਕ ਆਦਰਸ਼ ਵਰਕਰ, ਕੁਸ਼ਲ ਸੰਗਠਕ, ਸਮਰਪਿਤ ਜਨਨੇਤਾ ਨੂੰ ਗਵਾ ਦਿੱਤਾ। ਮੈਂ ਦੁਖੀ ਹਾਂ।'' ਸ਼ਿਵਰਾਜ ਸਿੰਘ ਚੌਹਾਨ ਨ ਨੰਦ ਕੁਮਾਰ ਦੇ ਦਿਹਾਂਤ ਨੂੰ ਨਿੱਜੀ ਨੁਕਸਾਨ ਦੱਸਿਆ ਹੈ। ਉਨ੍ਹਾਂ ਟਵੀਟ 'ਚ ਲਿਖਿਆ,''ਨੰਦੂ ਭਈਆ ਦਾ ਜਾਣਾ ਮੇਰੇ ਲਈ ਵਿਅਕਤੀਗਤ ਨੁਕਸਾਨ ਹੈ।'' ਸ਼੍ਰੀ ਚੌਹਾਨ ਦੇ ਨਜ਼ਦੀਕੀ ਅਤੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਦੁਪਹਿਰ ਉਨ੍ਹਾਂ ਦੇ ਗ੍ਰਹਿ ਨਗਰ ਖੰਡਵਾ ਲਿਆਂਦੀ ਜਾਵੇਗੀ। ਸ਼੍ਰੀ ਚੌਹਾਨ ਲੋਕ ਸਭਾ 'ਚ 6 ਵਾਰ ਖੰਡਵਾ ਤੋਂ ਜਿੱਤੇ ਸਨ। ਉਹ 2015 'ਚ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬਣਾਏ ਗਏ ਸਨ।