ਜਹਾਜ਼ ਰਾਹੀਂ ਤੀਰਥ ਦਰਸ਼ਨ ਕਰਾਉਣ ਵਾਲਾ ਪਹਿਲਾ ਸੂਬਾ ਬਣਿਆ ਮੱਧ ਪ੍ਰਦੇਸ਼, 32 ਬਜ਼ੁਰਗਾਂ ਨੇ ਭਰੀ ਉੱਡਾਣ
Monday, May 22, 2023 - 10:18 AM (IST)
ਭੋਪਾਲ- ਆਪਣੇ 18 ਸਾਲ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਹੁਣ ਤੱਕ ਬੱਸ, ਟਰੇਨ ਆਦਿ ਨੂੰ ਹਰੀ ਝੰਡੀ ਵਿਖਾਉਂਦੇ ਆਏ ਹਨ ਪਰ ਪਹਿਲੀ ਵਾਰ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਹਵਾਈ ਜਹਾਜ਼ ਨੂੰ ਵੀ ਹਰੀ ਝੰਡੀ ਵਿਖਾਈ। ਦਰਅਸਲ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਤੀਰਥ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਹਰੀ ਝੰਡੀ ਵਿਖਾਈ। ਇਸ ਦੇ ਨਾਲ ਮੱਧ ਪ੍ਰਦੇਸ਼ ਜਹਾਜ਼ ਰਾਹੀਂ ਤੀਰਥ ਦਰਸ਼ਨ ਕਰਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਇਹ ਵੀ ਪੜ੍ਹੋ- ਹੁਣ ਹੋਰ ਆਸਾਨ ਹੋਣਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ, ਡਿਪਟੀ CM ਨੇ ਕੀਤਾ ਵੱਡਾ ਐਲਾਨ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਏਅਰਪੋਰਟ ਤੋਂ ਪ੍ਰਯਾਗਰਾਜ ਲਈ ਤੀਰਥ ਯਾਤਰੀਆਂ ਦੇ ਇੰਡੀਗੋ ਜਹਾਜ਼ ਨੂੰ ਹਰੀ ਝੰਡੀ ਵਿਖਾਈ। ਇਸ ਜਹਾਜ਼ ’ਚ 32 ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ’ਚ 24 ਪੁਰਸ਼ ਅਤੇ 8 ਔਰਤਾਂ ਪ੍ਰਯਾਗਰਾਜ ਦੇ ਦਰਸ਼ਨ ਲਈ ਰਵਾਨਾ ਹੋਏ। ਯੋਜਨਾ ’ਚ ਸੂਬੇ ਦੇ 65 ਸਾਲ ਤੋਂ ਵੱਧ ਉਮਰ ਦੇ ਅਜਿਹੇ ਸੀਨੀਅਰ ਸਿਟੀਜ਼ਨ, ਜੋ ਆਮਦਨ ਕਰਦਾਤਾ ਨਹੀਂ ਹਨ, ਨੂੰ ਲਾਭ ਮਿਲੇਗਾ। ਹਵਾਈ ਯਾਤਰਾ ਤੋਂ ਇਹ ਸਫ਼ਰ 24 ਤੋਂ 36 ਘੰਟਿਆਂ ਵਿਚ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ
नर्मदा वासी चले गंगा मैया के दर्शन के लिए
— Shivraj Singh Chouhan (@ChouhanShivraj) May 21, 2023
नर्मदे हर
जय गंगा मैया pic.twitter.com/2O7NG6RBZP
ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾ ਕੇ ਮੇਰਾ ਮਨ ਧੰਨ ਹੋ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੀ ਵਾਰ ਬਜ਼ੁਰਗ ਜੋੜਿਆਂ ਨੂੰ ਤੀਰਥ ਯਾਤਰਾ ਕਰਵਾਈ ਜਾਵੇਗੀ। ਉੱਥੇ ਹੀ ਤੀਰਥ ਯਾਤਰੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਦੱਸ ਦੇਈਏ ਕਿ ਮੱਧ ਪ੍ਰਦੇਸ਼ 'ਚ 2012 ਵਿਚ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਸ਼ੁਰੂ ਕੀਤੀ ਸੀ। ਹੁਣ ਤੱਕ 782 ਵਿਸ਼ੇਸ਼ ਟਰੇਨਾਂ ਵਿਚ 7 ਲੱਖ 82 ਹਜ਼ਾਰ ਬਜ਼ੁਰਗ ਤੀਰਥ ਯਾਤਰਾ ਕਰ ਚੁੱਕੇ ਹਨ। ਹੁਣ ਮੱਧ ਪ੍ਰਦੇਸ਼ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜੋ ਬਜ਼ੁਰਗਾਂ ਨੂੰ ਹਵਾਈ ਜਹਾਜ਼ ਤੋਂ ਤੀਰਥ ਯਾਤਰਾ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ- ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ