ਹੱਥ ਚੁੰਮ ਕੇ ਇਲਾਜ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, 29 ਭਗਤ ਵੀ ਨਿਕਲੇ ਪਾਜ਼ੀਟਿਵ

Thursday, Jun 11, 2020 - 04:17 PM (IST)

ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ 'ਚ ਪ੍ਰਸ਼ਾਸਨ ਨੇ ਇਸ ਅਜਿਹੇ ਬਾਬੇ ਦਾ ਖੁਲਾਸਾ ਕੀਤਾ ਹੈ, ਜੋ ਲੋਕਾਂ ਦਾ ਹੱਥ ਚੁੰਮ ਕੇ ਬੀਮਾਰੀਆਂ ਦਾ ਇਲਾਜ ਕਰਦਾ ਸੀ। ਇਸ ਬਾਬੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਜਦੋਂ ਇਸ ਬਾਬਾ ਦੇ ਸੰਪਰਕ 'ਚ ਆਏ ਲੋਕਾਂ ਦੀ ਕੋਰੋਨਾ ਜਾਂਚ ਕਰਵਾਈ ਤਾਂ 29 ਭਗਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ। ਇਹ ਖਬਰ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਉਸ ਨੇ ਸ਼ਹਿਰ ਦੇ ਅਜਿਹੇ ਸਾਰੇ ਬਾਬਿਆਂ ਅਤੇ ਪੀਰਾਂ ਨੂੰ ਚੁੱਕ ਕੇ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਹੈ।

PunjabKesariਉੱਥੇ ਹੀ ਕੁਆਰੰਟੀਨ ਸੈਂਟਰ 'ਚ ਬੰਦ ਕੀਤੇ ਗਏ ਬਾਬਿਆਂ ਦੀ ਸ਼ਿਕਾਇਤ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦੇ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਇਹ ਸਾਰੇ ਲੋਕ ਹੁਣ ਤੱਕ ਆਪਣਾ ਕੰਮ ਵੀ ਬੰਦ ਕਰ ਚੁਕੇ ਸਨ, ਫਿਰ ਵੀ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

PunjabKesariਦੱਸਣਯੋਗ ਹੈ ਕਿ ਇਹ ਬਾਬੇ ਲੋਕਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਦੀ ਗੱਲ ਕਰ ਕੇ ਉਨ੍ਹਾਂ ਨਾਲ ਝਾੜ ਫੂਕ ਕਰਦੇ ਹਨ ਅਤੇ ਉਨ੍ਹਾਂ ਤਾਬੀਜ਼ ਦਿੰਦੇ ਹਨ ਅਤੇ ਇਸ ਤਰ੍ਹਾਂ ਜਨਤਾ ਨੂੰ ਬੇਵਕੂਫ ਬਣਾਉਂਦੇ ਹਨ। ਇਹ ਕਦੇ-ਕਦੇ ਲੋਕਾਂ ਦੇ ਹੱਥ ਵੀ ਚੁੰਮਣ ਲੱਗਦੇ ਹਨ, ਜਿਸ ਕਾਰਨ ਇਸ ਤਰ੍ਹਾਂ ਦੀ ਬੀਮਾਰੀ ਦੇ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ।


DIsha

Content Editor

Related News