ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)

Saturday, Apr 24, 2021 - 12:44 PM (IST)

ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨਾਲ ਲਾਪਰਵਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ਦਾ ਹੈ। ਦੱਸ ਦੇਈਏ ਕਿ ਕੋਰੋਨਾ ਮਰੀਜ਼ ਦੀਆਂ ਲਾਸ਼ਾਂ ਲਿਜਾਉਣ ਵਾਲੀ ਐਂਬੂਲੈਂਸ ਇੰਨੀ ਤੇਜ਼ ਗਤੀ ਨਾਲ ਹਸਪਤਾਲ ਕੰਪਲੈਕਸ ਤੋਂ ਬਾਹਰ ਨਿਕਲੀ ਕਿ ਇਕ ਕੋਰੋਨਾ ਮਰੀਜ਼ ਦੀ ਲਾਸ਼ ਹੀ ਸੜਕ 'ਤੇ ਜਾ ਡਿੱਗੀ। ਮੀਡੀਆ ਰਿਪੋਰਟ ਅਨੁਸਾਰ ਤਾਂ ਇਸ ਐਂਬੂਲੈਂਸ 'ਚ ਸਿਰਫ਼ 2 ਲਾਸ਼ਾਂ ਰੱਖਣ ਦੀ ਜਗ੍ਹਾ ਹੈ ਪਰ ਇਸ 'ਚ ਤਿੰਨ ਲਾਸ਼ਾਂ ਰੱਖੀਆਂ ਹੋਈਆਂ ਸਨ। ਐਂਬੂਲੈਂਸ ਦੀ ਰਫ਼ਤਾਰ ਵੱਧੀ ਤਾਂ ਸਟਰੈਚਰ ਗੇਟ ਨਾਲ ਟਕਰਾਏ ਅਤੇ ਐਂਬੂਲੈਂਸ ਦਾ ਦਰਵਾਜ਼ਾ ਖੁੱਲ੍ਹ ਗਿਆ। ਇਸ ਤੋਂ ਬਾਅਦ ਸਟਰੈਚਰ 'ਤੇ ਪਈ ਲਾਸ਼ ਸੜਕ 'ਤੇ ਡਿੱਗ ਗਈ। ਹਾਲਾਤ ਇੰਨੇ ਖ਼ਰਾਬ ਹਨ ਕਿ ਕੋਰੋਨਾ ਮਰੀਜ਼ ਦੀ ਇਹ ਲਾਸ਼ 10 ਮਿੰਟ ਤੱਕ ਉੱਥੇ ਪਈ ਰਹੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ

ਦੱਸਣਯੋਗ ਹੈ ਕਿ ਇਸ ਮੈਡੀਕਲ ਕਾਲਜ 'ਚ ਦਾਖ਼ਲ ਲਗਭਗ 12 ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉੱਥੇ ਹੀ ਐਂਬੂਲੈਂਸ 'ਚ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਭਰ-ਭਰ ਕੇ ਲਿਜਾਇਆ ਜਾ ਰਿਾਹ ਹੈ। ਇਹੀ ਕਾਰਨ ਹੈ ਕਿ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਐਂਬੂਲੈਂਸ ਨਾਲ ਕੋਵਿਡ-19 ਮਰੀਜ਼ ਦੀ ਲਾਸ਼ ਸਟਰੈਚਰ ਤੋਂ ਹੇਠਾਂ ਡਿੱਗ ਗਈ ਅਤੇ 10 ਮਿੰਟ ਤੱਕ ਸੜਕ 'ਤੇ ਪਈ ਰਹੀ। ਦੱਸ ਦੇਈਏ ਕਿ ਜਿਸ ਮਰੀਜ਼ ਦੀ ਲਾਸ਼ ਸੜਕ 'ਤੇ ਡਿੱਗੀ ਸੀ, ਉਸ ਦੇ ਪਰਿਵਾਰ ਦੇ ਲੋਕ ਐਂਬੂਲੈਂਸ ਦੇ ਪਿੱਛੇ ਹੀ ਚੱਲ ਰਹੇ ਸਨ, ਜਿਵੇਂ ਹੀ ਉਨ੍ਹਾਂ ਨੇ ਇਹ ਭਿਆਨਕ ਦ੍ਰਿਸ਼ ਦੇਖਿਆ ਹੈਰਾਨ ਰਹਿ ਗਏ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਹਸਪਤਾਲ ਤੋਂ ਉਨ੍ਹਾਂ ਦੇ ਮਰੀਜ਼ਾਂ ਦੀਆਂ ਲਾਸ਼ਾਂ ਲਿਜਾਇਆ ਜਾ ਰਹੀਆਂ ਸਨ।

ਇਹ ਵੀ ਪੜ੍ਹੋ : 4 ਮਹੀਨਿਆਂ ਦੀ ਗਰਭਵਤੀ ਨਰਸ ਨੇ ਪੇਸ਼ ਕੀਤੀ ਮਿਸਾਲ, 'ਰੋਜ਼ਾ' ਰੱਖ ਕਰ ਰਹੀ ਕੋਰੋਨਾ ਮਰੀਜ਼ਾਂ ਦਾ ਇਲਾਜ


author

DIsha

Content Editor

Related News