ਸ਼ਰਮਨਾਕ! 16 ਸਾਲ ਦੀ ਵਿਦਿਆਰਥਣ ਨਾਲ ਦਰਿੰਦਗੀ, 7 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

Friday, Dec 22, 2023 - 01:17 PM (IST)

ਸ਼ਰਮਨਾਕ! 16 ਸਾਲ ਦੀ ਵਿਦਿਆਰਥਣ ਨਾਲ ਦਰਿੰਦਗੀ, 7 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਇੰਦੌਰ- ਦੇਸ਼ ਵਿਚ ਆਏ ਦਿਨ ਔਰਤਾਂ ਨਾਲ ਜਬਰ-ਜ਼ਿਨਾਹ ਅਤੇ ਛੇੜਛਾੜ ਦੀਆਂ ਖ਼ਬਰਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਇੱਥੇ ਧੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਹਨ। ਔਰਤਾਂ ਖ਼ਿਲਾਫ ਅਪਰਾਧ ਦੇ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਅੰਕੜੇ ਚਿੰਤਾਜਨਕ ਹਨ। ਇੱਥੇ ਆਏ ਦਿਨ ਔਰਤਾਂ ਅਤੇ ਧੀਆਂ ਨਾਲ ਅਪਰਾਧ ਨਾਲ ਸਬੰਧਤ ਖ਼ਬਰਾਂ ਆ ਰਹੀਆਂ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਹੈ, ਜਿੱਥੇ ਸਕੂਲ ਤੋਂ ਪਰਤ ਰਹੀ ਨਾਬਾਲਗ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। 16 ਸਾਲ ਦੀ ਨਾਬਾਲਗ ਕੁੜੀ ਨਾਲ 7 ਨੌਜਵਾਨਾਂ ਵਲੋਂ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। 

ਇਹ ਵੀ ਪੜ੍ਹੋ- 'ਮਾਨ' ਸਰਕਾਰ ਦੇ ਮੰਤਰੀ ਨੂੰ 2 ਸਾਲ ਦੀ ਕੈਦ, ਦੋਸ਼ੀ ਠਹਿਰਾਏ ਜਾਣ ਮਗਰੋਂ ਸੰਸਦ ਤੋਂ ਅਯੋਗ ਕਰਾਰ ਦਿੱਤੇ ਗਏ ਇਹ ਮੰਤਰੀ

ਜਾਣਕਾਰੀ ਮੁਤਾਬਕ ਸਾਗਰ ਜ਼ਿਲ੍ਹੇ ਦੇ ਸ਼ਾਹਗੜ੍ਹ ਥਾਣਾ ਖੇਤਰ ਵਿਚ ਸਕੂਲ 'ਚ ਪੜ੍ਹਦੀ 16 ਸਾਲਾ  ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਆਪਣੀ ਸਹੇਲੀ ਨਾਲ ਸਕੂਲ ਤੋਂ ਘਰ ਜਾ ਰਹੀ ਸੀ, ਇਸ ਦੌਰਾਨ ਰਾਹ ਵਿਚ 7 ਨੌਜਵਾਨ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗੇ। ਇਹ ਵੇਖ ਕੇ ਉਸ ਦੀ ਸਹੇਲੀ ਉੱਥੋਂ ਦੌੜਨ ਵਿਚ ਸਫ਼ਲ ਹੋ ਗਈ ਪਰ ਪੀੜਤਾ ਮਨਚਲਿਆਂ ਦੀ ਗ੍ਰਿਫ਼ਤ ਵਿਚ ਆ ਗਈ। 

ਇਹ ਵੀ ਪੜ੍ਹੋ- ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ ਦਾ ਨਵਾਂ ਵੈਰੀਐਂਟ JN.1, ਜਾਣੋ ਲੱਛਣ ਤੇ ਬਚਾਅ ਦੇ ਉਪਾਅ

ਘਟਨਾ ਮਗਰੋਂ ਪੀੜਤਾ ਆਪਣੇ ਘਰ ਪਹੁੰਚੀ ਅਤੇ ਇਸ ਪੂਰੀ ਵਾਰਦਾਤ ਨੂੰ ਆਪਣੇ ਦਾਦਾ-ਦਾਦੀ ਨੂੰ ਦੱਸਿਆ। ਪੀੜਤਾ ਦੇ ਪਿਤਾ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ 3 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ 7 ਦੋਸ਼ੀਆਂ 'ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਸਾਰਿਆਂ 'ਤੇ ਧਾਰਾ-376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tanu

Content Editor

Related News