ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ

Tuesday, Sep 27, 2022 - 11:58 AM (IST)

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ, ਇਕ ਵਿਦਿਆਰਥੀ ਦੀ ਮੌਤ, ਕਈ ਜ਼ਖਮੀ

ਸਾਗਰ– ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਰਾਹਤਗੜ੍ਹ-ਵਿਦਿਸ਼ਾ ਮਾਰਗ ’ਤੇ ਚੰਦਰਾਕਰ ਪਿੰਡ ਨੇੜੇ ਅੱਜ ਯਾਨੀ ਕਿ ਮੰਗਲਵਾਰ ਨੂੰ ਵਿਦਿਆਰਥੀਆਂ ਨਾਲ ਭਰੀ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਇਕ ਬੱਚੇ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਵਿਦਿਆਰਥੀ-ਵਿਦਿਆਰਥਣਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਬੱਚਿਆਂ ’ਚ ਚੀਕ-ਚਿਹਾੜਾ ਪੈ ਗਿਆ। ਆਲੇ-ਦੁਆਲੇ ਦੇ ਲੋਕ ਮਦਦ ਲਈ ਪੁੱਜੇ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ- ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ

ਪੁਲਸ ਸੂਤਰਾਂ ਮੁਤਾਬਕ ਸਕੂਲ ਬੱਸ ਪਿੰਡ ਦੇ ਬੱਚਿਆਂ ਨੂੰ ਲੈ ਕੇ ਸਵੇਰੇ ਸਕੂਲ ਜਾ ਰਹੀ ਸੀ, ਤਾਂ ਰਸਤੇ ’ਚ ਰਾਹਤਗੜ੍ਹ-ਵਿਦਿਸ਼ਾ ਮਾਰਗ ’ਤੇ ਚੰਦਰਾਕਰ ਪਿੰਡ ਦੇ ਨੇੜੇ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ’ਚ ਜ਼ਖਮੀ ਬੱਚਿਆਂ ਨੂੰ ਬੱਸ ’ਚੋਂ ਕੱਢ ਕੇ ਰਾਹਤਗੜ੍ਹ ਸਿਹਤ ਕੇਂਦਰ ਅਤੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਜ਼ਿਲ੍ਹਾ ਹਸਪਤਾਲ ’ਚ ਇਕ ਵਿਦਿਆਰਥੀ ਸ਼ੈਲੇਂਦਰ ਪ੍ਰਤਾਪ ਭਾਗੀਰਥ (14) ਦੀ ਮੌਤ ਹੋ ਗਈ ਅਤੇ ਹੋਰ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਲਖਨਊ ’ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਡਿੱਗੀ, 9 ਦੀ ਮੌਤ

ਹਾਦਸੇ ’ਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ’ਚ 50 ਤੋਂ ਵੱਧ ਬੱਚੇ ਸਵਾਰ ਸਨ। ਓਧਰ ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਰਾਜਪੂਤ ਨੇ ਸਕੂਲੀ ਬੱਸ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਅਤੇ ਉੱਚ ਪੱਧਰੀ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ ’ਚ ਇਕ ਵਿਦਿਆਰਥੀ ਦੀ ਮੌਤ ਹੋਣ ’ਤੇ ਸੋਗ ਜਤਾਇਆ ਅਤੇ ਰਾਸ਼ੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਕਲੈਕਟਰ ਨੂੰ ਨਿਰਦੇਸ਼ ਦਿੱਤੇ ਹਨ।


author

Tanu

Content Editor

Related News