ਕੋਰੋਨਾ ਮਰੀਜ਼ਾਂ ਲਈ ਬੈੱਡ ਦੀ ਨਾ ਰਹੇ ਘਾਟ, 74 ''ਟਰੇਨ ਕੋਚ'' ਆਈਸੋਲੇਸ਼ਨ ਵਾਰਡ ''ਚ ਤਬਦੀਲ
Sunday, Apr 26, 2020 - 02:28 PM (IST)
ਭੋਪਾਲ— ਮੱਧ ਪ੍ਰਦੇਸ਼ 'ਚ ਭਾਰਤੀ ਰੇਲਵੇ ਦੇ ਭੋਪਾਲ ਡਵੀਜ਼ਨ ਨੇ 74 ਟਰੇਨ ਕੋਚਾਂ ਨੂੰ ਆਈਸੋਲੇਸ਼ਨ ਵਾਰਡ 'ਚ ਬਦਲਿਆ ਹੈ। ਦਰਅਸਲ ਕੋਰੋਨਾ ਵਾਇਰਸ ਦੇ ਫੈਲਦੇ ਇਨਫੈਕਸ਼ਨ ਨੂੰ ਦੇਖਦਿਆਂ ਭਾਰਤੀ ਰੇਲਵੇ ਵਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਕੋਰੋਨਾ ਮਰੀਜ਼ਾਂ ਲਈ ਟਰੇਨ ਦੇ 74 ਕੋਚਾਂ ਨੂੰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕੀਤਾ ਗਿਆ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਲਈ ਇਨ੍ਹਾਂ ਕੋਚਾਂ ਦਾ ਇਸਤੇਮਾਲ ਕੀਤਾ ਜਾਵੇਗਾ। ਸਾਰੇ ਕੋਚ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤੇ ਗਏ ਹਨ ਅਤੇ ਫਿਰ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ। ਮੈਡੀਕਲ ਵਿਭਾਗ ਵਲੋਂ ਇਨ੍ਹਾਂ ਕੋਚਾਂ ਵਿਚ ਆਕਸੀਜਨ ਸਿਲੰਡਰ ਵੀ ਉਪਲੱਬਧ ਕਰਵਾਏ ਜਾਣਗੇ।
ਹਰ ਕੋਚ 'ਚ 3 ਡਸਟਬੀਨਾਂ ਨੂੰ ਰੱਖਿਆ ਗਿਆ ਹੈ, ਜਿਸ ਦਾ ਰੰਗ ਲਾਲ, ਨੀਲਾ ਅਤੇ ਪੀਲਾ ਹੋਵੇਗਾ। ਇਸ ਦੇ ਨਾਲ ਹੀ ਟਰੇਨ ਦੇ ਬਾਹਰ ਬਕਾਇਦਾ ਆਈਸੋਲੇਸ਼ਨ ਵਾਰਡ ਲਿਖਿਆ ਗਿਆ ਹੈ। ਟਰੇਨਾਂ ਨੂੰ ਅੰਦਰੋਂ ਅਤੇ ਬਾਹਰੋਂ ਚੰਗੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 2 ਹਜ਼ਾਰ ਤੋਂ ਵਧੇਰੇ ਹੈ ਅਤੇ ਹੁਣ ਤਕ 99 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 210 ਲੋਕ ਠੀਕ ਹੋਏ ਹਨ। ਹਸਪਤਾਲਾਂ 'ਚ ਮਰੀਜ਼ਾਂ ਲਈ ਬੈੱਡਾਂ ਦੀ ਕੋਈ ਘਾਟ ਨਾ ਰਹੇ, ਇਸ ਲਈ ਟਰੇਨ ਦੇ ਕੋਚਾਂ ਨੂੰ ਆਈਸੋਲੇਸ਼ਨ ਵਾਰਡ 'ਚ ਬਦਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਲਾਕਡਾਊਨ ਕਰ ਕੇ ਬੱਸ, ਟਰੇਨ ਅਤੇ ਹਵਾਈ ਜਹਾਜ਼ ਆਵਾਜਾਈ ਬੰਦ ਹੈ। ਟਰੇਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਬਦਲ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ।