ਹੁਣ ਆਨਲਾਈਨ ਹੋਣਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ, ਮੰਦਰ ਟਰੱਸਟ ਵਲੋਂ ਖ਼ਾਸ ਉਪਰਾਲਾ
Wednesday, Oct 04, 2023 - 04:55 PM (IST)
ਬਿਲਾਸਪੁਰ- ਦੇਸ਼-ਵਿਦੇਸ਼ 'ਚ ਬੈਠੇ ਸ਼ਰਧਾਲੂ ਹੁਣ ਆਨਲਾਈਨ ਮਾਤਾ ਨੈਣਾ ਦੇਵੀ ਦੇ ਦਰਸ਼ਨ ਅਤੇ ਦਾਨ ਕਰ ਸਕਣਗੇ। ਮੰਦਰ ਟਰੱਸਟ ਨੇ ਆਪਣੀ ਵੈੱਬਸਾਈਟ ਲਾਂਚ ਕੀਤੀ ਹੈ। ਇਹ ਵੈੱਬਸਾਈਟ ਮੰਦਰ ਦੇ ਪ੍ਰਧਾਨ ਇੰਜੀਨੀਅਰ ਧਰਮਪਾਲ ਨੇ ਤਿਆਰ ਕੀਤੀ ਹੈ। ਮੰਦਰ ਟਰੱਸਟ ਦੀ ਕਮਿਸ਼ਨਰ ਨਿਧੀ ਪਟੇਲ ਨੇ ਇਸ ਵੈੱਬਸਾਈਟ ਨੂੰ ਲਾਂਚ ਕੀਤਾ ਹੈ। ਇਸ ਮੌਕੇ ਮੰਦਰ ਅਧਿਕਾਰੀ ਵਿਪਨ ਠਾਕੁਰ, ਮੰਦਰ ਟਰੱਸਟ ਦੇ ਸਹਾਇਕ ਇੰਜੀਨੀਅਰ ਪ੍ਰੇਮ ਸ਼ਰਮਾ ਅਤੇ ਮੰਦਰ ਟਰੱਸਟ ਦੇ ਸਮੂਹ ਟਰੱਸਟੀ ਹਾਜ਼ਰ ਸਨ। ਇਸ ਦੌਰਾਨ ਮੰਦਰ ਟਰੱਸਟ ਦੀ ਬੈਠਕ ਹੋਈ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ ਸਰਕਾਰੀ ਇਮਾਰਤ 'ਤੇ ਲਿਖੇ ਮਿਲੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ
ਨਿਧੀ ਪਟੇਲ ਨੇ ਦੱਸਿਆ ਕਿ ਮੰਦਰ ਟਰੱਸਟ ਦੀ ਇਸ ਬੈਠਕ 'ਚ ਜਿੱਥੇ ਵਿਕਾਸ ਕੰਮਾਂ ਬਾਰੇ ਚਰਚਾ ਕੀਤੀ ਗਈ, ਉੱਥੇ ਹੀ ਆਉਣ ਵਾਲੇ ਸਮੇਂ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ ਵੀ ਤਿਆਰ ਕੀਤੀਆਂ ਗਈਆਂ। ਮੰਦਰ ਕਮਿਸ਼ਨਰ ਨੇ ਕਿਹਾ ਕਿ ਮੰਦਰ ਟਰੱਸਟ ਦਾ ਮੁੱਖ ਉਦੇਸ਼ ਇਸ ਤੀਰਥ ਅਸਥਾਨ 'ਤੇ ਬਿਹਤਰ ਸਹੂਲਤਾਂ ਉਪਲੱਬਧ ਕਰਾਉਣਾ ਹੈ, ਜਿਸ ਵਿਚ ਪੀਣ ਵਾਲੇ ਪਾਣੀ, ਪਖ਼ਾਨੇ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧ ਸ਼ਾਮਲ ਹਨ। ਮੰਦਰ ਕਮਿਸ਼ਨਰ ਨੇ ਕਿ ਆਉਣ ਵਾਲੇ ਨਰਾਤਿਆਂ ਦੌਰਾਨ ਵੀ ਸ਼ਰਧਾਲੂਆਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਜਿਸ ਲਈ ਮੰਦਰ ਟਰੱਸਟ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ: ਅਦਾਲਤ ਨੇ ਲਾਲੂ, ਰਾਬੜੀ ਅਤੇ ਤੇਜਸਵੀ ਨੂੰ ਦਿੱਤੀ ਜ਼ਮਾਨਤ
ਪ੍ਰਬੰਧਾਂ ਬਾਰੇ ਵੀ ਵਿਆਪਕ ਜਾਣਕਾਰੀ ਉਪਲਬਧ ਹੋਵੇਗੀ
ਮੰਦਰ ਟਰੱਸਟ ਦੇ ਪ੍ਰਧਾਨ ਧਰਮਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਵਾਰ ਵਿਦੇਸ਼ੀ ਸ਼ਰਧਾਲੂਆਂ ਨੂੰ ਆਨਲਾਈਨ ਦਾਨ ਦੇਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਮੰਦਰ ਟਰੱਸਟ ਦਾ ਚਾਰਜ ਸੰਭਾਲਦਿਆਂ ਹੀ ਵੈੱਬਸਾਈਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਇੰਜੀਨੀਅਰ ਹਨ। ਇਸ ਵੈੱਬਸਾਈਟ ਨੂੰ ਤਿਆਰ ਕਰਨ ਲਈ ਉਨ੍ਹਾਂ ਕਰੀਬ 6 ਮਹੀਨੇ ਦਾ ਸਮਾਂ ਲਾਇਆ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਵੈੱਬਸਾਈਟ ਰਾਹੀਂ ਆਨਲਾਈਨ ਪੂਜਾ ਅਤੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੂਆਂ ਨੂੰ ਮਾਤਾ ਦੇ ਦਰਬਾਰ 'ਚ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਮਾਤਾ ਨੈਣਾ ਦੇਵੀ ਸਥਿਤ ਹੈ, ਜੋ ਕਿ 51 ਸ਼ਕਤੀਪੀਠਾਂ 'ਚੋਂ ਇਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8